ਜ਼ਬੂਰਾਂ 54

ਜਿਹੜੇ ਮੇਰੀ ਨਿੰਦਿਆ ਕਰਦੇ ਹਨ, ਉਹਨਾਂ ਉੱਤੇ ਹੀ ਬੁਰਾਈ ਜਾ ਪਵੇ। ਆਪਣੀ ਸਚਿਆਈ ਵਿੱਚ ਉਹਨਾਂ ਨੂੰ ਨਾਸ ਕਰ।

Psalm 54:5 (UKJV) He shall reward evil unto mine enemies: cut them off in your truth.

3ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ; ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਲੋਕਾਂ ਨੇ ਪਰਮੇਸ਼ਵਰ ਦੀ ਪਰਵਾਹ ਨਹੀਂ ਕੀਤੀ।

4ਯਕੀਨਨ ਹੀ ਪਰਮੇਸ਼ਵਰ ਮੇਰਾ ਮਦਦਗਾਰ ਹੈ; ਯਾਹਵੇਹ ਉਹ ਹੈ ਜੋ ਮੈਨੂੰ ਸੰਭਾਲਦਾ ਹੈ।

5ਜਿਹੜੇ ਮੇਰੀ ਨਿੰਦਿਆ ਕਰਦੇ ਹਨ, ਉਹਨਾਂ ਉੱਤੇ ਹੀ ਬੁਰਾਈ ਜਾ ਪਵੇ। ਆਪਣੀ ਸਚਿਆਈ ਵਿੱਚ ਉਹਨਾਂ ਨੂੰ ਨਾਸ ਕਰ।

6ਮੈਂ ਤੁਹਾਡੇ ਲਈ ਇੱਕ ਖੁਸ਼ੀ ਦੀ ਭੇਟ ਚੜ੍ਹਾਵਾਂਗਾ; ਹੇ ਯਾਹਵੇਹ, ਮੈਂ ਤੇਰੇ ਨਾਮ ਦੀ ਵਡਿਆਈ ਕਰਾਂਗਾ, ਕਿਉਂਕਿ ਇਹ ਚੰਗਾ ਹੈ।

7ਤੂੰ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਇਆ ਹੈ, ਅਤੇ ਮੇਰੀਆਂ ਅੱਖਾਂ ਨੇ ਮੇਰੇ ਦੁਸ਼ਮਣਾਂ ਉੱਤੇ ਜਿੱਤ ਵੇਖੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.