ਜ਼ਬੂਰਾਂ 54

ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ; ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਲੋਕਾਂ ਨੇ ਪਰਮੇਸ਼ਵਰ ਦੀ ਪਰਵਾਹ ਨਹੀਂ ਕੀਤੀ।

Psalm 54:3 (UKJV) For strangers are risen up against me, and oppressors seek after my soul: they have not set God before them. Selah.

1ਹੇ ਪਰਮੇਸ਼ਵਰ, ਆਪਣੇ ਨਾਮ ਦੁਆਰਾ ਮੈਨੂੰ ਬਚਾ। ਆਪਣੀ ਸ਼ਕਤੀ ਨਾਲ ਮੈਨੂੰ ਸਹੀ ਸਾਬਤ ਕਰ।

2ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣ। ਮੇਰੇ ਮੂੰਹ ਦੀਆਂ ਗੱਲਾਂ ਸੁਣ।

3ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ; ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਲੋਕਾਂ ਨੇ ਪਰਮੇਸ਼ਵਰ ਦੀ ਪਰਵਾਹ ਨਹੀਂ ਕੀਤੀ।

4ਯਕੀਨਨ ਹੀ ਪਰਮੇਸ਼ਵਰ ਮੇਰਾ ਮਦਦਗਾਰ ਹੈ; ਯਾਹਵੇਹ ਉਹ ਹੈ ਜੋ ਮੈਨੂੰ ਸੰਭਾਲਦਾ ਹੈ।

5ਜਿਹੜੇ ਮੇਰੀ ਨਿੰਦਿਆ ਕਰਦੇ ਹਨ, ਉਹਨਾਂ ਉੱਤੇ ਹੀ ਬੁਰਾਈ ਜਾ ਪਵੇ। ਆਪਣੀ ਸਚਿਆਈ ਵਿੱਚ ਉਹਨਾਂ ਨੂੰ ਨਾਸ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.