ਜ਼ਬੂਰਾਂ 55

ਪਰਮੇਸ਼ਵਰ, ਜੋ ਪੁਰਾਣੇ ਸਮੇਂ ਤੋਂ ਬਿਰਾਜਮਾਨ ਹੈ, ਜੋ ਨਹੀਂ ਬਦਲਦਾ ਉਹ ਉਹਨਾਂ ਦੀ ਸੁਣੇਗਾ ਅਤੇ ਉਹਨਾਂ ਨੂੰ ਨਿਮਰ ਕਰੇਗਾ, ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।

Psalm 55:19 (UKJV) God shall hear, and afflict them, even he that abides of old. Selah. Because they have no changes, therefore they fear not God.

17ਸ਼ਾਮ, ਸਵੇਰ ਅਤੇ ਦੁਪਹਿਰ ਮੈਂ ਬਿਪਤਾ ਵਿੱਚ ਪੁਕਾਰਦਾ ਹਾਂ, ਅਤੇ ਉਹ ਮੇਰੀ ਆਵਾਜ਼ ਸੁਣਦਾ ਹੈ।

18ਉਹ ਮੈਨੂੰ ਮੇਰੇ ਵਿਰੁੱਧ ਲੜੀ ਗਈ ਲੜਾਈ ਵਿੱਚੋਂ ਮੈਨੂੰ ਬਿਨ੍ਹਾਂ ਨੁਕਸਾਨ ਬਚਾਉਂਦਾ ਹੈ, ਭਾਵੇਂ ਬਹੁਤ ਸਾਰੇ ਮੇਰਾ ਵਿਰੋਧ ਕਰਦੇ ਹਨ।

19ਪਰਮੇਸ਼ਵਰ, ਜੋ ਪੁਰਾਣੇ ਸਮੇਂ ਤੋਂ ਬਿਰਾਜਮਾਨ ਹੈ, ਜੋ ਨਹੀਂ ਬਦਲਦਾ ਉਹ ਉਹਨਾਂ ਦੀ ਸੁਣੇਗਾ ਅਤੇ ਉਹਨਾਂ ਨੂੰ ਨਿਮਰ ਕਰੇਗਾ, ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।

20ਮੇਰਾ ਸਾਥੀ ਆਪਣੇ ਮਿੱਤਰਾਂ ਤੇ ਹਮਲਾ ਕਰਦਾ ਹੈ; ਉਹ ਆਪਣੇ ਨੇਮ ਦੀ ਉਲੰਘਣਾ ਕਰਦਾ ਹੈ।

21ਉਸ ਦੀ ਗੱਲ ਮੱਖਣ ਵਾਂਗ ਨਿਰਮਲ ਹੈ, ਫਿਰ ਵੀ ਉਸ ਦੇ ਦਿਲ ਵਿੱਚ ਯੁੱਧ ਹੈ; ਉਹ ਦੇ ਬੋਲ ਤੇਲ ਨਾਲੋਂ ਵੀ ਜ਼ਿਆਦਾ ਚਿਕਨੇ ਹਨ, ਫਿਰ ਵੀ ਉਹ ਖਿੱਚੀਆਂ ਤਲਵਾਰਾਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.