ਜ਼ਬੂਰਾਂ 55

ਉਸ ਦੀ ਗੱਲ ਮੱਖਣ ਵਾਂਗ ਨਿਰਮਲ ਹੈ, ਫਿਰ ਵੀ ਉਸ ਦੇ ਦਿਲ ਵਿੱਚ ਯੁੱਧ ਹੈ; ਉਹ ਦੇ ਬੋਲ ਤੇਲ ਨਾਲੋਂ ਵੀ ਜ਼ਿਆਦਾ ਚਿਕਨੇ ਹਨ, ਫਿਰ ਵੀ ਉਹ ਖਿੱਚੀਆਂ ਤਲਵਾਰਾਂ ਹਨ।

Psalm 55:21 (UKJV) The words of his mouth were smoother than butter, but war was in his heart: his words were softer than oil, yet were they drawn swords.

19ਪਰਮੇਸ਼ਵਰ, ਜੋ ਪੁਰਾਣੇ ਸਮੇਂ ਤੋਂ ਬਿਰਾਜਮਾਨ ਹੈ, ਜੋ ਨਹੀਂ ਬਦਲਦਾ ਉਹ ਉਹਨਾਂ ਦੀ ਸੁਣੇਗਾ ਅਤੇ ਉਹਨਾਂ ਨੂੰ ਨਿਮਰ ਕਰੇਗਾ, ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।

20ਮੇਰਾ ਸਾਥੀ ਆਪਣੇ ਮਿੱਤਰਾਂ ਤੇ ਹਮਲਾ ਕਰਦਾ ਹੈ; ਉਹ ਆਪਣੇ ਨੇਮ ਦੀ ਉਲੰਘਣਾ ਕਰਦਾ ਹੈ।

21ਉਸ ਦੀ ਗੱਲ ਮੱਖਣ ਵਾਂਗ ਨਿਰਮਲ ਹੈ, ਫਿਰ ਵੀ ਉਸ ਦੇ ਦਿਲ ਵਿੱਚ ਯੁੱਧ ਹੈ; ਉਹ ਦੇ ਬੋਲ ਤੇਲ ਨਾਲੋਂ ਵੀ ਜ਼ਿਆਦਾ ਚਿਕਨੇ ਹਨ, ਫਿਰ ਵੀ ਉਹ ਖਿੱਚੀਆਂ ਤਲਵਾਰਾਂ ਹਨ।

22ਆਪਣੀਆਂ ਚਿੰਤਾਵਾਂ ਯਾਹਵੇਹ ਉੱਤੇ ਸੁੱਟੋ ਅਤੇ ਉਹ ਤੁਹਾਨੂੰ ਸੰਭਾਲੇਗਾ; ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ।

23ਪਰ ਤੂੰ, ਪਰਮੇਸ਼ਵਰ ਦੁਸ਼ਟਾਂ ਨੂੰ ਸੜਨ ਵਾਲੇ ਟੋਏ ਵਿੱਚ ਸੁੱਟ ਦੇਵੇਗਾ। ਖੂਨ ਦੇ ਪਿਆਸੇ ਅਤੇ ਧੋਖੇਬਾਜ਼ ਆਪਣੀ ਅੱਧੀ ਉਮਰ ਵੀ ਨਹੀਂ ਭੋਗਣਗੇ। ਪਰ ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.