18ਉਹ ਮੈਨੂੰ ਮੇਰੇ ਵਿਰੁੱਧ ਲੜੀ ਗਈ ਲੜਾਈ ਵਿੱਚੋਂ ਮੈਨੂੰ ਬਿਨ੍ਹਾਂ ਨੁਕਸਾਨ ਬਚਾਉਂਦਾ ਹੈ, ਭਾਵੇਂ ਬਹੁਤ ਸਾਰੇ ਮੇਰਾ ਵਿਰੋਧ ਕਰਦੇ ਹਨ।
19ਪਰਮੇਸ਼ਵਰ, ਜੋ ਪੁਰਾਣੇ ਸਮੇਂ ਤੋਂ ਬਿਰਾਜਮਾਨ ਹੈ, ਜੋ ਨਹੀਂ ਬਦਲਦਾ ਉਹ ਉਹਨਾਂ ਦੀ ਸੁਣੇਗਾ ਅਤੇ ਉਹਨਾਂ ਨੂੰ ਨਿਮਰ ਕਰੇਗਾ, ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।
20ਮੇਰਾ ਸਾਥੀ ਆਪਣੇ ਮਿੱਤਰਾਂ ਤੇ ਹਮਲਾ ਕਰਦਾ ਹੈ; ਉਹ ਆਪਣੇ ਨੇਮ ਦੀ ਉਲੰਘਣਾ ਕਰਦਾ ਹੈ।
21ਉਸ ਦੀ ਗੱਲ ਮੱਖਣ ਵਾਂਗ ਨਿਰਮਲ ਹੈ, ਫਿਰ ਵੀ ਉਸ ਦੇ ਦਿਲ ਵਿੱਚ ਯੁੱਧ ਹੈ; ਉਹ ਦੇ ਬੋਲ ਤੇਲ ਨਾਲੋਂ ਵੀ ਜ਼ਿਆਦਾ ਚਿਕਨੇ ਹਨ, ਫਿਰ ਵੀ ਉਹ ਖਿੱਚੀਆਂ ਤਲਵਾਰਾਂ ਹਨ।
22ਆਪਣੀਆਂ ਚਿੰਤਾਵਾਂ ਯਾਹਵੇਹ ਉੱਤੇ ਸੁੱਟੋ ਅਤੇ ਉਹ ਤੁਹਾਨੂੰ ਸੰਭਾਲੇਗਾ; ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ।