1ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਨੂੰ ਸੁਣ, ਮੇਰੀ ਬੇਨਤੀ ਨੂੰ ਅਣਦੇਖਿਆ ਨਾ ਕਰ;
2ਮੇਰੀ ਸੁਣ ਅਤੇ ਮੈਨੂੰ ਉੱਤਰ ਦੇ। ਮੇਰੇ ਵਿਚਾਰ ਮੈਨੂੰ ਪਰੇਸ਼ਾਨ ਕਰਦੇ ਹਨ ਅਤੇ ਮੈਂ ਘਬਰਾਇਆ ਹਾਂ
3ਕਿਉਂਕਿ ਮੇਰੇ ਦੁਸ਼ਮਣ ਮੈਨੂੰ ਲਲਕਾਰਦੇ ਹਨ, ਅਤੇ ਦੁਸ਼ਟ ਧਮਕਾਉਂਦੇ ਹਨ; ਕਿਉਂ ਜੋ ਉਹ ਮੇਰੇ ਉੱਤੇ ਦੁੱਖ ਲਿਆਉਂਦੇ ਹਨ ਅਤੇ ਆਪਣੇ ਕ੍ਰੋਧ ਵਿੱਚ ਮੇਰੇ ਉੱਤੇ ਹਮਲਾ ਕਰਦੇ ਹਨ।
4ਮੇਰਾ ਮਨ ਅੰਦਰੋਂ ਦੁੱਖੀ ਹੈ; ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ।
5ਡਰ ਅਤੇ ਕੰਬਣੀ ਨੇ ਮੈਨੂੰ ਘੇਰ ਲਿਆ ਹੈ; ਘਬਰਾਹਟ ਨੇ ਮੈਨੂੰ ਘੇਰਾ ਪਾ ਲਿਆ ਹੈ।