ਜ਼ਬੂਰਾਂ 56

ਫਿਰ ਜਦੋਂ ਮੈਂ ਮਦਦ ਲਈ ਪੁਕਾਰਦਾ ਹਾਂ ਤਾਂ ਮੇਰੇ ਦੁਸ਼ਮਣ ਵਾਪਸ ਮੁੜ ਜਾਣਗੇ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਪਰਮੇਸ਼ਵਰ ਮੇਰੇ ਵੱਲ ਹੈ।

Psalm 56:9 (UKJV) When I cry unto you, then shall mine enemies turn back: this I know; for God is for me.

7ਉਹਨਾਂ ਦੀ ਦੁਸ਼ਟਤਾ ਦੇ ਕਾਰਨ ਉਹਨਾਂ ਨੂੰ ਬਚ ਕੇ ਨਿਕਲ ਨਾ ਦੇ। ਹੇ ਪਰਮੇਸ਼ਵਰ, ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਹੇਠਾਂ ਲਿਆ।

8ਮੇਰੇ ਦੁੱਖ ਨੂੰ ਦਰਜ ਕਰ; ਮੇਰੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਕੀ ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?

9ਫਿਰ ਜਦੋਂ ਮੈਂ ਮਦਦ ਲਈ ਪੁਕਾਰਦਾ ਹਾਂ ਤਾਂ ਮੇਰੇ ਦੁਸ਼ਮਣ ਵਾਪਸ ਮੁੜ ਜਾਣਗੇ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਪਰਮੇਸ਼ਵਰ ਮੇਰੇ ਵੱਲ ਹੈ।

10ਪਰਮੇਸ਼ਵਰ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ, ਯਾਹਵੇਹ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ,

11ਮੈਂ ਪਰਮੇਸ਼ਵਰ ਉੱਤੇ ਭਰੋਸਾ ਰੱਖਦਾ ਹਾਂ ਅਤੇ ਡਰਦਾ ਨਹੀਂ ਹਾਂ। ਮਨੁੱਖ ਮੇਰਾ ਕੀ ਕਰ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.