ਜ਼ਬੂਰਾਂ 58

ਨਹੀਂ, ਸਗੋਂ ਤੁਸੀਂ ਆਪਣੇ ਮਨ ਵਿੱਚ ਬੇਈਮਾਨੀ ਕਰਦੇ ਹੋ, ਅਤੇ ਤੁਹਾਡੇ ਹੱਥ ਧਰਤੀ ਉੱਤੇ ਜ਼ੁਲਮ ਕਰਦੇ ਹਨ।

Psalm 58:2 (UKJV) Yea, in heart all of you work wickedness; all of you weigh the violence of your hands in the earth.

1ਹੇ ਸ਼ਾਸਕੋ ਕੀ ਤੁਸੀਂ ਸੱਚ-ਮੁੱਚ ਸਹੀ ਬੋਲਦੇ ਹੋ? ਕੀ ਤੁਸੀਂ ਲੋਕਾਂ ਦਾ ਸਹੀ ਨਿਆਂ ਕਰਦੇ ਹੋ?

2ਨਹੀਂ, ਸਗੋਂ ਤੁਸੀਂ ਆਪਣੇ ਮਨ ਵਿੱਚ ਬੇਈਮਾਨੀ ਕਰਦੇ ਹੋ, ਅਤੇ ਤੁਹਾਡੇ ਹੱਥ ਧਰਤੀ ਉੱਤੇ ਜ਼ੁਲਮ ਕਰਦੇ ਹਨ।

3ਜਨਮ ਤੋਂ ਹੀ ਦੁਸ਼ਟ ਕੁਰਾਹੇ ਪੈ ਜਾਂਦੇ ਹਨ; ਉਹ ਕੁੱਖ ਤੋਂ ਹੀ ਭਟਕਦੇ, ਅਤੇ ਝੂਠ ਫੈਲਾਉਂਦੇ ਹਨ।

4ਉਹਨਾਂ ਦਾ ਜ਼ਹਿਰ ਸੱਪ ਦੇ ਜ਼ਹਿਰ ਵਰਗਾ ਹੈ, ਉਸ ਨਾਗ ਵਰਗਾ ਹੈ ਜਿਸ ਨੇ ਆਪਣੇ ਕੰਨ ਬੰਦ ਕਰ ਲਏ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.