2ਨਹੀਂ, ਸਗੋਂ ਤੁਸੀਂ ਆਪਣੇ ਮਨ ਵਿੱਚ ਬੇਈਮਾਨੀ ਕਰਦੇ ਹੋ, ਅਤੇ ਤੁਹਾਡੇ ਹੱਥ ਧਰਤੀ ਉੱਤੇ ਜ਼ੁਲਮ ਕਰਦੇ ਹਨ।
3ਜਨਮ ਤੋਂ ਹੀ ਦੁਸ਼ਟ ਕੁਰਾਹੇ ਪੈ ਜਾਂਦੇ ਹਨ; ਉਹ ਕੁੱਖ ਤੋਂ ਹੀ ਭਟਕਦੇ, ਅਤੇ ਝੂਠ ਫੈਲਾਉਂਦੇ ਹਨ।
4ਉਹਨਾਂ ਦਾ ਜ਼ਹਿਰ ਸੱਪ ਦੇ ਜ਼ਹਿਰ ਵਰਗਾ ਹੈ, ਉਸ ਨਾਗ ਵਰਗਾ ਹੈ ਜਿਸ ਨੇ ਆਪਣੇ ਕੰਨ ਬੰਦ ਕਰ ਲਏ ਹਨ,
5ਤਾਂ ਜੋ ਸਪੇਰਿਆਂ ਦੀ ਆਵਾਜ਼ ਉਸਦੇ ਕੰਨ ਵਿੱਚ ਨਾ ਪਵੇ, ਫਿਰ ਚਾਹੇ ਸਪੇਰੇ ਦੀ ਆਵਾਜ਼ ਕਿੰਨੀ ਵੀ ਸੁਰੀਲੀ ਹੋਵੇ।
6ਹੇ ਪਰਮੇਸ਼ਵਰ, ਉਹਨਾਂ ਦੇ ਦੰਦਾਂ ਨੂੰ ਮੂੰਹ ਵਿੱਚ ਤੋੜ ਦੇ; ਹੇ ਯਾਹਵੇਹ, ਉਹਨਾਂ ਨੂੰ ਬੱਬਰ ਸ਼ੇਰ ਦੀਆਂ ਦਾੜ੍ਹਾਂ ਵਾਂਗੂੰ ਪਾੜ ਦੇ!