ਜ਼ਬੂਰਾਂ 58

ਹੇ ਪਰਮੇਸ਼ਵਰ, ਉਹਨਾਂ ਦੇ ਦੰਦਾਂ ਨੂੰ ਮੂੰਹ ਵਿੱਚ ਤੋੜ ਦੇ; ਹੇ ਯਾਹਵੇਹ, ਉਹਨਾਂ ਨੂੰ ਬੱਬਰ ਸ਼ੇਰ ਦੀਆਂ ਦਾੜ੍ਹਾਂ ਵਾਂਗੂੰ ਪਾੜ ਦੇ!

Psalm 58:6 (UKJV) Break their teeth, O God, in their mouth: break out the great teeth of the young lions, O LORD.

4ਉਹਨਾਂ ਦਾ ਜ਼ਹਿਰ ਸੱਪ ਦੇ ਜ਼ਹਿਰ ਵਰਗਾ ਹੈ, ਉਸ ਨਾਗ ਵਰਗਾ ਹੈ ਜਿਸ ਨੇ ਆਪਣੇ ਕੰਨ ਬੰਦ ਕਰ ਲਏ ਹਨ,

5ਤਾਂ ਜੋ ਸਪੇਰਿਆਂ ਦੀ ਆਵਾਜ਼ ਉਸਦੇ ਕੰਨ ਵਿੱਚ ਨਾ ਪਵੇ, ਫਿਰ ਚਾਹੇ ਸਪੇਰੇ ਦੀ ਆਵਾਜ਼ ਕਿੰਨੀ ਵੀ ਸੁਰੀਲੀ ਹੋਵੇ।

6ਹੇ ਪਰਮੇਸ਼ਵਰ, ਉਹਨਾਂ ਦੇ ਦੰਦਾਂ ਨੂੰ ਮੂੰਹ ਵਿੱਚ ਤੋੜ ਦੇ; ਹੇ ਯਾਹਵੇਹ, ਉਹਨਾਂ ਨੂੰ ਬੱਬਰ ਸ਼ੇਰ ਦੀਆਂ ਦਾੜ੍ਹਾਂ ਵਾਂਗੂੰ ਪਾੜ ਦੇ!

7ਉਹਨਾਂ ਨੂੰ ਵਗਦੇ ਪਾਣੀ ਵਾਂਗ ਅਲੋਪ ਹੋ ਜਾਣ ਦਿਓ ਜੋ ਵਹਿ ਜਾਂਦਾ ਹੈ; ਜਦੋਂ ਉਹ ਕਮਾਨ ਖਿੱਚਦੇ ਹਨ, ਤਾਂ ਉਹਨਾਂ ਦੇ ਤੀਰ ਘੱਟ ਜਾਣ ਦਿਓ।

8ਉਹ ਉਸ ਘੋਗੇ ਵਰਗੇ ਹੋਣ ਜੋ ਤੁਰਦੇ-ਫਿਰਦੇ ਪਿਘਲ ਜਾਂਦੇ ਹਨ, ਉਹ ਇਸਤਰੀ ਦੇ ਗਰਭਪਾਤ ਵਾਂਗੂੰ ਹੋਣ ਜੋ ਕਦੇ ਸੂਰਜ ਨੂੰ ਨਹੀਂ ਦੇਖਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.