6ਹੇ ਪਰਮੇਸ਼ਵਰ, ਉਹਨਾਂ ਦੇ ਦੰਦਾਂ ਨੂੰ ਮੂੰਹ ਵਿੱਚ ਤੋੜ ਦੇ; ਹੇ ਯਾਹਵੇਹ, ਉਹਨਾਂ ਨੂੰ ਬੱਬਰ ਸ਼ੇਰ ਦੀਆਂ ਦਾੜ੍ਹਾਂ ਵਾਂਗੂੰ ਪਾੜ ਦੇ!
7ਉਹਨਾਂ ਨੂੰ ਵਗਦੇ ਪਾਣੀ ਵਾਂਗ ਅਲੋਪ ਹੋ ਜਾਣ ਦਿਓ ਜੋ ਵਹਿ ਜਾਂਦਾ ਹੈ; ਜਦੋਂ ਉਹ ਕਮਾਨ ਖਿੱਚਦੇ ਹਨ, ਤਾਂ ਉਹਨਾਂ ਦੇ ਤੀਰ ਘੱਟ ਜਾਣ ਦਿਓ।
8ਉਹ ਉਸ ਘੋਗੇ ਵਰਗੇ ਹੋਣ ਜੋ ਤੁਰਦੇ-ਫਿਰਦੇ ਪਿਘਲ ਜਾਂਦੇ ਹਨ, ਉਹ ਇਸਤਰੀ ਦੇ ਗਰਭਪਾਤ ਵਾਂਗੂੰ ਹੋਣ ਜੋ ਕਦੇ ਸੂਰਜ ਨੂੰ ਨਹੀਂ ਦੇਖਦਾ।
9ਇਸ ਤੋਂ ਪਹਿਲਾਂ ਕਿ ਤੁਹਾਡੇ ਬਰਤਨ ਕੰਡਿਆਂ ਦੀ ਗਰਮੀ ਨੂੰ ਮਹਿਸੂਸ ਕਰ ਸਕਣ, ਭਾਵੇਂ ਉਹ ਹਰੇ ਹੋਣ ਜਾਂ ਸੁੱਕੇ, ਦੁਸ਼ਟ ਦੂਰ ਹੋ ਜਾਣਗੇ।
10ਧਰਮੀ ਖੁਸ਼ ਹੋਣਗੇ ਜਦੋਂ ਉਹ ਬਦਲਾ ਲੈਣਗੇ, ਜਦੋਂ ਉਹ ਆਪਣੇ ਪੈਰ ਦੁਸ਼ਟ ਦੇ ਲਹੂ ਵਿੱਚ ਡੁਬੋਣਗੇ।