ਜ਼ਬੂਰਾਂ 58

ਇਸ ਤੋਂ ਪਹਿਲਾਂ ਕਿ ਤੁਹਾਡੇ ਬਰਤਨ ਕੰਡਿਆਂ ਦੀ ਗਰਮੀ ਨੂੰ ਮਹਿਸੂਸ ਕਰ ਸਕਣ, ਭਾਵੇਂ ਉਹ ਹਰੇ ਹੋਣ ਜਾਂ ਸੁੱਕੇ, ਦੁਸ਼ਟ ਦੂਰ ਹੋ ਜਾਣਗੇ।

Psalm 58:9 (UKJV) Before your pots can feel the thorns, he shall take them away as with a whirlwind, both living, and in his wrath.

7ਉਹਨਾਂ ਨੂੰ ਵਗਦੇ ਪਾਣੀ ਵਾਂਗ ਅਲੋਪ ਹੋ ਜਾਣ ਦਿਓ ਜੋ ਵਹਿ ਜਾਂਦਾ ਹੈ; ਜਦੋਂ ਉਹ ਕਮਾਨ ਖਿੱਚਦੇ ਹਨ, ਤਾਂ ਉਹਨਾਂ ਦੇ ਤੀਰ ਘੱਟ ਜਾਣ ਦਿਓ।

8ਉਹ ਉਸ ਘੋਗੇ ਵਰਗੇ ਹੋਣ ਜੋ ਤੁਰਦੇ-ਫਿਰਦੇ ਪਿਘਲ ਜਾਂਦੇ ਹਨ, ਉਹ ਇਸਤਰੀ ਦੇ ਗਰਭਪਾਤ ਵਾਂਗੂੰ ਹੋਣ ਜੋ ਕਦੇ ਸੂਰਜ ਨੂੰ ਨਹੀਂ ਦੇਖਦਾ।

9ਇਸ ਤੋਂ ਪਹਿਲਾਂ ਕਿ ਤੁਹਾਡੇ ਬਰਤਨ ਕੰਡਿਆਂ ਦੀ ਗਰਮੀ ਨੂੰ ਮਹਿਸੂਸ ਕਰ ਸਕਣ, ਭਾਵੇਂ ਉਹ ਹਰੇ ਹੋਣ ਜਾਂ ਸੁੱਕੇ, ਦੁਸ਼ਟ ਦੂਰ ਹੋ ਜਾਣਗੇ।

10ਧਰਮੀ ਖੁਸ਼ ਹੋਣਗੇ ਜਦੋਂ ਉਹ ਬਦਲਾ ਲੈਣਗੇ, ਜਦੋਂ ਉਹ ਆਪਣੇ ਪੈਰ ਦੁਸ਼ਟ ਦੇ ਲਹੂ ਵਿੱਚ ਡੁਬੋਣਗੇ।

11ਤਦ ਲੋਕ ਆਖਣਗੇ, “ਯਕੀਨਨ ਧਰਮੀ ਅਜੇ ਵੀ ਇਨਾਮ ਪ੍ਰਾਪਤ ਕਰਦੇ ਹਨ; ਨਿਸ਼ਚੇ ਹੀ ਇੱਕ ਪਰਮੇਸ਼ਵਰ ਹੈ ਜੋ ਧਰਤੀ ਦਾ ਨਿਆਂ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.