14ਉਹ ਸ਼ਾਮ ਨੂੰ ਮੁੜਦੇ ਹਨ, ਕੁੱਤਿਆਂ ਵਾਂਗ ਭੋਂਕਦੇ ਹਨ, ਅਤੇ ਸ਼ਹਿਰ ਵਿੱਚ ਘੁੰਮਦੇ ਹਨ।
15ਉਹ ਭੋਜਨ ਲਈ ਭਟਕਦੇ ਹਨ ਅਤੇ ਸੰਤੁਸ਼ਟ ਨਾ ਹੋਣ ਤੇ ਰੌਲਾ ਪਾਉਂਦੇ ਹਨ।
16ਪਰ ਮੈਂ ਤੇਰੀ ਸ਼ਕਤੀ ਦਾ ਗੀਤ ਗਾਵਾਂਗਾ, ਸਵੇਰ ਨੂੰ ਮੈਂ ਤੇਰੇ ਪਿਆਰ ਦਾ ਗੀਤ ਗਾਵਾਂਗਾ। ਕਿਉਂ ਜੋ ਤੂੰ ਮੇਰਾ ਗੜ੍ਹ ਹੈ, ਮੁਸੀਬਤ ਵਿੱਚ ਮੇਰੀ ਪਨਾਹ ਹੈ।
17ਤੂੰ ਮੇਰਾ ਬਲ ਹੈ, ਮੈਂ ਤੇਰੀ ਵਡਿਆਈ ਕਰਦਾ ਹਾਂ। ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ।