ਜ਼ਬੂਰਾਂ 59

ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਵੀ ਉਹ ਮੇਰੇ ਤੇ ਹਮਲਾ ਕਰਨ ਲਈ ਤਿਆਰ ਹਨ। ਮੇਰੀ ਮਦਦ ਕਰਨ ਲਈ ਉੱਠ; ਅਤੇ ਮੈਨੂੰ ਵੇਖ!

Psalm 59:4 (UKJV) They run and prepare themselves without my fault: awake to help me, and behold.

2ਮੈਨੂੰ ਦੁਸ਼ਟਾਂ ਤੋਂ ਛੁਡਾ ਅਤੇ ਮੈਨੂੰ ਉਹਨਾਂ ਤੋਂ ਬਚਾ ਜੋ ਮੇਰੇ ਲਹੂ ਦੇ ਪਿਆਸੇ ਹਨ।

3ਵੇਖ ਉਹ ਮੇਰੀ ਜਾਨ ਦੀ ਉਡੀਕ ਵਿੱਚ ਕਿਵੇਂ ਬੈਠੇ ਹਨ! ਕੱਟੜ ਲੋਕ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਯਾਹਵੇਹ, ਮੈਂ ਨਾ ਕੋਈ ਅਪਰਾਧ ਕੀਤਾ ਹੈ ਅਤੇ ਨਾ ਹੀ ਕੋਈ ਪਾਪ।

4ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਵੀ ਉਹ ਮੇਰੇ ਤੇ ਹਮਲਾ ਕਰਨ ਲਈ ਤਿਆਰ ਹਨ। ਮੇਰੀ ਮਦਦ ਕਰਨ ਲਈ ਉੱਠ; ਅਤੇ ਮੈਨੂੰ ਵੇਖ!

5ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ, ਤੂੰ ਜੋ ਇਸਰਾਏਲ ਦਾ ਪਰਮੇਸ਼ਵਰ ਹੈ, ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਜਾਗ ਉੱਠ; ਦੁਸ਼ਟ ਗੱਦਾਰਾਂ ਲਈ ਕੋਈ ਦਯਾ ਨਾ ਦਿਖਾ।

6ਉਹ ਸ਼ਾਮ ਨੂੰ ਮੁੜਦੇ ਹਨ, ਕੁੱਤਿਆਂ ਵਾਂਗ ਭੋਂਕਦੇ ਹਨ, ਅਤੇ ਸ਼ਹਿਰ ਵਿੱਚ ਘੁੰਮਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.