ਜ਼ਬੂਰਾਂ 59

ਵੇਖ ਉਹ ਆਪਣੇ ਮੂੰਹੋਂ ਕੀ ਉਗਲਦੇ ਹਨ, ਉਹਨਾਂ ਦੇ ਬੁੱਲ੍ਹਾਂ ਦੇ ਸ਼ਬਦ ਤਲਵਾਰਾਂ ਵਾਂਗ ਤਿੱਖੇ ਹਨ, ਅਤੇ ਉਹ ਸੋਚਦੇ ਹਨ, “ਸਾਨੂੰ ਕੌਣ ਸੁਣ ਸਕਦਾ ਹੈ?”

Psalm 59:7 (UKJV) Behold, they belch out with their mouth: swords are in their lips: for who, say they, does hear?

5ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ, ਤੂੰ ਜੋ ਇਸਰਾਏਲ ਦਾ ਪਰਮੇਸ਼ਵਰ ਹੈ, ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਜਾਗ ਉੱਠ; ਦੁਸ਼ਟ ਗੱਦਾਰਾਂ ਲਈ ਕੋਈ ਦਯਾ ਨਾ ਦਿਖਾ।

6ਉਹ ਸ਼ਾਮ ਨੂੰ ਮੁੜਦੇ ਹਨ, ਕੁੱਤਿਆਂ ਵਾਂਗ ਭੋਂਕਦੇ ਹਨ, ਅਤੇ ਸ਼ਹਿਰ ਵਿੱਚ ਘੁੰਮਦੇ ਹਨ।

7ਵੇਖ ਉਹ ਆਪਣੇ ਮੂੰਹੋਂ ਕੀ ਉਗਲਦੇ ਹਨ, ਉਹਨਾਂ ਦੇ ਬੁੱਲ੍ਹਾਂ ਦੇ ਸ਼ਬਦ ਤਲਵਾਰਾਂ ਵਾਂਗ ਤਿੱਖੇ ਹਨ, ਅਤੇ ਉਹ ਸੋਚਦੇ ਹਨ, “ਸਾਨੂੰ ਕੌਣ ਸੁਣ ਸਕਦਾ ਹੈ?”

8ਪਰ ਹੇ ਯਾਹਵੇਹ, ਤੂੰ ਉਹਨਾਂ ਤੇ ਹੱਸਦਾ ਹੈ, ਤੂੰ ਉਹਨਾਂ ਸਾਰੀਆਂ ਕੌਮਾਂ ਦਾ ਮਜ਼ਾਕ ਉਡਾਉਂਦਾ ਹੈ।

9ਤੂੰ ਮੇਰੀ ਤਾਕਤ ਹੈ, ਮੈਂ ਤੇਰੀ ਵੱਲ ਗੌਰ ਕਰਾਂਗਾ, ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.