ਜ਼ਬੂਰਾਂ 59

ਪਰ ਹੇ ਯਾਹਵੇਹ, ਤੂੰ ਉਹਨਾਂ ਤੇ ਹੱਸਦਾ ਹੈ, ਤੂੰ ਉਹਨਾਂ ਸਾਰੀਆਂ ਕੌਮਾਂ ਦਾ ਮਜ਼ਾਕ ਉਡਾਉਂਦਾ ਹੈ।

Psalm 59:8 (UKJV) But you, O LORD, shall laugh at them; you shall have all the heathen in derision.

6ਉਹ ਸ਼ਾਮ ਨੂੰ ਮੁੜਦੇ ਹਨ, ਕੁੱਤਿਆਂ ਵਾਂਗ ਭੋਂਕਦੇ ਹਨ, ਅਤੇ ਸ਼ਹਿਰ ਵਿੱਚ ਘੁੰਮਦੇ ਹਨ।

7ਵੇਖ ਉਹ ਆਪਣੇ ਮੂੰਹੋਂ ਕੀ ਉਗਲਦੇ ਹਨ, ਉਹਨਾਂ ਦੇ ਬੁੱਲ੍ਹਾਂ ਦੇ ਸ਼ਬਦ ਤਲਵਾਰਾਂ ਵਾਂਗ ਤਿੱਖੇ ਹਨ, ਅਤੇ ਉਹ ਸੋਚਦੇ ਹਨ, “ਸਾਨੂੰ ਕੌਣ ਸੁਣ ਸਕਦਾ ਹੈ?”

8ਪਰ ਹੇ ਯਾਹਵੇਹ, ਤੂੰ ਉਹਨਾਂ ਤੇ ਹੱਸਦਾ ਹੈ, ਤੂੰ ਉਹਨਾਂ ਸਾਰੀਆਂ ਕੌਮਾਂ ਦਾ ਮਜ਼ਾਕ ਉਡਾਉਂਦਾ ਹੈ।

9ਤੂੰ ਮੇਰੀ ਤਾਕਤ ਹੈ, ਮੈਂ ਤੇਰੀ ਵੱਲ ਗੌਰ ਕਰਾਂਗਾ, ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,

10ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ। ਪਰਮੇਸ਼ਵਰ ਮੇਰੇ ਅੱਗੇ-ਅੱਗੇ ਚੱਲੇਗਾ ਅਤੇ ਮੇਰੀ ਨਿੰਦਿਆ ਕਰਨ ਵਾਲਿਆਂ ਉੱਤੇ ਮੈਨੂੰ ਮਾਣ ਬਖ਼ਸ਼ੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.