ਜ਼ਬੂਰਾਂ 60

ਤੂੰ ਧਰਤੀ ਨੂੰ ਹਿਲਾ ਦਿੱਤਾ ਹੈ ਅਤੇ ਉਸ ਨੂੰ ਪਾੜ ਦਿੱਤਾ ਹੈ; ਇਸ ਨੂੰ ਜੋੜ ਕੇ ਠੀਕ ਕਰ, ਕਿਉਂਕਿ ਇਹ ਕੰਬ ਰਹੀ ਹੈ।

Psalm 60:2 (UKJV) You have made the earth to tremble; you have broken it: heal the breaches thereof; for it shakes.

1ਹੇ ਪਰਮੇਸ਼ਵਰ, ਤੂੰ ਸਾਨੂੰ ਤਿਆਗ ਦਿੱਤਾ ਹੈ, ਅਤੇ ਸਾਨੂੰ ਢਾਹ ਸੁੱਟਿਆ ਹੈ, ਤੂੰ ਗੁੱਸੇ ਵਿੱਚ ਸੀ, ਹੁਣ ਸਾਨੂੰ ਬਹਾਲ ਕਰ!

2ਤੂੰ ਧਰਤੀ ਨੂੰ ਹਿਲਾ ਦਿੱਤਾ ਹੈ ਅਤੇ ਉਸ ਨੂੰ ਪਾੜ ਦਿੱਤਾ ਹੈ; ਇਸ ਨੂੰ ਜੋੜ ਕੇ ਠੀਕ ਕਰ, ਕਿਉਂਕਿ ਇਹ ਕੰਬ ਰਹੀ ਹੈ।

3ਤੂੰ ਆਪਣੇ ਲੋਕਾਂ ਨੂੰ ਕਈ ਤਰੀਕਿਆਂ ਦੇ ਦੁੱਖ ਵਿਖਾਏ; ਤੂੰ ਸਾਨੂੰ ਪੈਰ ਲੜਖੜਾਉਣ ਵਾਲੀ ਮਧ ਪਿਆਈ ਹੈ।

4ਪਰ ਤੇਰੇ ਤੋਂ ਡਰਨ ਵਾਲਿਆ ਲਈ ਤੂੰ ਇੱਕ ਝੰਡਾ ਖੜ੍ਹਾ ਕੀਤਾ ਹੈ, ਕਿ ਉਹ ਸਚਿਆਈ ਦੇ ਕਾਰਨ ਵਿਖਾਇਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.