ਜ਼ਬੂਰਾਂ 61

ਕਿਉਂ ਜੋ ਤੂੰ ਮੇਰੀ ਪਨਾਹ ਹੈ, ਦੁਸ਼ਮਣ ਦੇ ਵਿਰੁੱਧ ਇੱਕ ਮਜ਼ਬੂਤ ਬੁਰਜ ਹੈ।

Psalm 61:3 (UKJV) For you have been a shelter for me, and a strong tower from the enemy.

1ਹੇ ਪਰਮੇਸ਼ਵਰ, ਮੇਰੀ ਪੁਕਾਰ ਸੁਣ, ਮੇਰੀ ਪ੍ਰਾਰਥਨਾ ਸੁਣ।

2ਮੈਂ ਧਰਤੀ ਦੇ ਸਿਰੇ ਤੋਂ ਤੈਨੂੰ ਪੁਕਾਰਦਾ ਹਾਂ, ਜਿਵੇਂ ਮੇਰਾ ਦਿਲ ਨਿਰਾਸ਼ ਹੈ ਮੈਂ ਤੈਨੂੰ ਪੁਕਾਰਦਾ ਹਾਂ; ਮੈਨੂੰ ਉਸ ਚੱਟਾਨ ਵੱਲ ਲੈ ਚਲ ਜੋ ਮੇਰੇ ਨਾਲੋਂ ਉੱਚੀ ਹੈ।

3ਕਿਉਂ ਜੋ ਤੂੰ ਮੇਰੀ ਪਨਾਹ ਹੈ, ਦੁਸ਼ਮਣ ਦੇ ਵਿਰੁੱਧ ਇੱਕ ਮਜ਼ਬੂਤ ਬੁਰਜ ਹੈ।

4ਮੈਂ ਤੇਰੇ ਤੰਬੂ ਵਿੱਚ ਰਹਿਣ ਦੀ ਅਤੇ ਤੇਰੇ ਖੰਭਾਂ ਦੀ ਸ਼ਰਨ ਵਿੱਚ ਪਨਾਹ ਲੈਣ ਦੀ ਸਦਾ ਲਈ ਇੱਛਾ ਰੱਖਦਾ ਹਾਂ।

5ਹੇ ਪਰਮੇਸ਼ਵਰ, ਤੂੰ ਮੇਰੀਆਂ ਸੁੱਖਣਾ ਸੁਣੀਆਂ ਹਨ; ਤੂੰ ਮੈਨੂੰ ਉਹਨਾਂ ਦੀ ਵਿਰਾਸਤ ਦਿੱਤੀ ਹੈ ਜਿਹੜੇ ਤੇਰੇ ਨਾਮ ਤੋਂ ਡਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.