ਜ਼ਬੂਰਾਂ 61

ਮੈਂ ਤੇਰੇ ਤੰਬੂ ਵਿੱਚ ਰਹਿਣ ਦੀ ਅਤੇ ਤੇਰੇ ਖੰਭਾਂ ਦੀ ਸ਼ਰਨ ਵਿੱਚ ਪਨਾਹ ਲੈਣ ਦੀ ਸਦਾ ਲਈ ਇੱਛਾ ਰੱਖਦਾ ਹਾਂ।

Psalm 61:4 (UKJV) I will abide in your tabernacle for ever: I will trust in the covert of your wings. Selah.

2ਮੈਂ ਧਰਤੀ ਦੇ ਸਿਰੇ ਤੋਂ ਤੈਨੂੰ ਪੁਕਾਰਦਾ ਹਾਂ, ਜਿਵੇਂ ਮੇਰਾ ਦਿਲ ਨਿਰਾਸ਼ ਹੈ ਮੈਂ ਤੈਨੂੰ ਪੁਕਾਰਦਾ ਹਾਂ; ਮੈਨੂੰ ਉਸ ਚੱਟਾਨ ਵੱਲ ਲੈ ਚਲ ਜੋ ਮੇਰੇ ਨਾਲੋਂ ਉੱਚੀ ਹੈ।

3ਕਿਉਂ ਜੋ ਤੂੰ ਮੇਰੀ ਪਨਾਹ ਹੈ, ਦੁਸ਼ਮਣ ਦੇ ਵਿਰੁੱਧ ਇੱਕ ਮਜ਼ਬੂਤ ਬੁਰਜ ਹੈ।

4ਮੈਂ ਤੇਰੇ ਤੰਬੂ ਵਿੱਚ ਰਹਿਣ ਦੀ ਅਤੇ ਤੇਰੇ ਖੰਭਾਂ ਦੀ ਸ਼ਰਨ ਵਿੱਚ ਪਨਾਹ ਲੈਣ ਦੀ ਸਦਾ ਲਈ ਇੱਛਾ ਰੱਖਦਾ ਹਾਂ।

5ਹੇ ਪਰਮੇਸ਼ਵਰ, ਤੂੰ ਮੇਰੀਆਂ ਸੁੱਖਣਾ ਸੁਣੀਆਂ ਹਨ; ਤੂੰ ਮੈਨੂੰ ਉਹਨਾਂ ਦੀ ਵਿਰਾਸਤ ਦਿੱਤੀ ਹੈ ਜਿਹੜੇ ਤੇਰੇ ਨਾਮ ਤੋਂ ਡਰਦੇ ਹਨ।

6ਰਾਜੇ ਦੇ ਜੀਵਨ ਦੇ ਦਿਨ ਵਧਾ ਦੇ, ਉਸ ਦੇ ਸਾਲ ਬਹੁਤ ਸਾਰੀਆਂ ਪੀੜ੍ਹੀਆਂ ਤੱਕ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.