ਜ਼ਬੂਰਾਂ 61

ਰਾਜੇ ਦੇ ਜੀਵਨ ਦੇ ਦਿਨ ਵਧਾ ਦੇ, ਉਸ ਦੇ ਸਾਲ ਬਹੁਤ ਸਾਰੀਆਂ ਪੀੜ੍ਹੀਆਂ ਤੱਕ ਹੋਣਗੇ।

Psalm 61:6 (UKJV) You will prolong the king's life: and his years as many generations.

4ਮੈਂ ਤੇਰੇ ਤੰਬੂ ਵਿੱਚ ਰਹਿਣ ਦੀ ਅਤੇ ਤੇਰੇ ਖੰਭਾਂ ਦੀ ਸ਼ਰਨ ਵਿੱਚ ਪਨਾਹ ਲੈਣ ਦੀ ਸਦਾ ਲਈ ਇੱਛਾ ਰੱਖਦਾ ਹਾਂ।

5ਹੇ ਪਰਮੇਸ਼ਵਰ, ਤੂੰ ਮੇਰੀਆਂ ਸੁੱਖਣਾ ਸੁਣੀਆਂ ਹਨ; ਤੂੰ ਮੈਨੂੰ ਉਹਨਾਂ ਦੀ ਵਿਰਾਸਤ ਦਿੱਤੀ ਹੈ ਜਿਹੜੇ ਤੇਰੇ ਨਾਮ ਤੋਂ ਡਰਦੇ ਹਨ।

6ਰਾਜੇ ਦੇ ਜੀਵਨ ਦੇ ਦਿਨ ਵਧਾ ਦੇ, ਉਸ ਦੇ ਸਾਲ ਬਹੁਤ ਸਾਰੀਆਂ ਪੀੜ੍ਹੀਆਂ ਤੱਕ ਹੋਣਗੇ।

7ਉਹ ਸਦਾ ਲਈ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੋਵੇ; ਉਸ ਦੀ ਰੱਖਿਆ ਲਈ ਆਪਣੇ ਪਿਆਰ ਅਤੇ ਵਫ਼ਾਦਾਰੀ ਨੂੰ ਨਿਯੁਕਤ ਕਰੋ।

8ਤਦ ਮੈਂ ਸਦਾ ਤੇਰੇ ਨਾਮ ਦੀ ਵਡਿਆਈ ਲਈ ਗਾਵਾਂਗਾ ਅਤੇ ਮੈਂ ਹਰ ਰੋਜ਼ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.