1ਸੱਚ-ਮੁੱਚ ਮੇਰੀ ਆਤਮਾ ਪਰਮੇਸ਼ਵਰ ਵਿੱਚ ਆਰਾਮ ਪਾਉਂਦੀ ਹੈ; ਮੇਰੀ ਮੁਕਤੀ ਉਸ ਵੱਲੋਂ ਆਉਂਦੀ ਹੈ।
2ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ; ਉਹ ਮੇਰਾ ਗੜ੍ਹ ਹੈ, ਮੈਂ ਕਦੇ ਨਹੀਂ ਹਿੱਲਾਂਗਾ।
3ਤੁਸੀਂ ਕਦੋਂ ਤੱਕ ਮੇਰੇ ਤੇ ਹਮਲਾ ਕਰੋਗੇ? ਕੀ ਤੁਸੀਂ ਸਾਰੇ ਮੈਨੂੰ ਹੇਠਾਂ ਸੁੱਟ ਦਿਓਗੇ, ਇਹ ਝੁਕੀ ਹੋਈ ਕੰਧ, ਹਿੱਲਦੀ ਹੋਈ ਵਾੜ ਵਰਗਾ ਹੈ।