ਜ਼ਬੂਰਾਂ 62

ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ; ਉਹ ਮੇਰਾ ਗੜ੍ਹ ਹੈ, ਮੈਂ ਕਦੇ ਨਹੀਂ ਹਿੱਲਾਂਗਾ।

Psalm 62:2 (UKJV) He only is my rock and my salvation; he is my defence; I shall not be greatly moved.

1ਸੱਚ-ਮੁੱਚ ਮੇਰੀ ਆਤਮਾ ਪਰਮੇਸ਼ਵਰ ਵਿੱਚ ਆਰਾਮ ਪਾਉਂਦੀ ਹੈ; ਮੇਰੀ ਮੁਕਤੀ ਉਸ ਵੱਲੋਂ ਆਉਂਦੀ ਹੈ।

2ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ; ਉਹ ਮੇਰਾ ਗੜ੍ਹ ਹੈ, ਮੈਂ ਕਦੇ ਨਹੀਂ ਹਿੱਲਾਂਗਾ।

3ਤੁਸੀਂ ਕਦੋਂ ਤੱਕ ਮੇਰੇ ਤੇ ਹਮਲਾ ਕਰੋਗੇ? ਕੀ ਤੁਸੀਂ ਸਾਰੇ ਮੈਨੂੰ ਹੇਠਾਂ ਸੁੱਟ ਦਿਓਗੇ, ਇਹ ਝੁਕੀ ਹੋਈ ਕੰਧ, ਹਿੱਲਦੀ ਹੋਈ ਵਾੜ ਵਰਗਾ ਹੈ।

4ਯਕੀਨਨ ਹੀ ਉਹ ਮੈਨੂੰ ਮੇਰੇ ਉੱਚੇ ਸਥਾਨ ਤੋਂ ਸਿੱਟਣਾ ਚਾਹੁੰਦੇ ਹਨ; ਉਹ ਝੂਠ ਵਿੱਚ ਅਨੰਦ ਮਾਣਦੇ ਹਨ। ਉਹ ਆਪਣੇ ਮੂੰਹ ਨਾਲ ਅਸੀਸ ਦਿੰਦੇ ਹਨ, ਪਰ ਆਪਣੇ ਮਨਾਂ ਵਿੱਚ ਸਰਾਪ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.