ਜ਼ਬੂਰਾਂ 62

ਯਕੀਨਨ ਹੀ ਉਹ ਮੈਨੂੰ ਮੇਰੇ ਉੱਚੇ ਸਥਾਨ ਤੋਂ ਸਿੱਟਣਾ ਚਾਹੁੰਦੇ ਹਨ; ਉਹ ਝੂਠ ਵਿੱਚ ਅਨੰਦ ਮਾਣਦੇ ਹਨ। ਉਹ ਆਪਣੇ ਮੂੰਹ ਨਾਲ ਅਸੀਸ ਦਿੰਦੇ ਹਨ, ਪਰ ਆਪਣੇ ਮਨਾਂ ਵਿੱਚ ਸਰਾਪ ਦਿੰਦੇ ਹਨ।

Psalm 62:4 (UKJV) They only consult to cast him down from his excellency: they delight in lies: they bless with their mouth, but they curse inwardly. Selah.

2ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ; ਉਹ ਮੇਰਾ ਗੜ੍ਹ ਹੈ, ਮੈਂ ਕਦੇ ਨਹੀਂ ਹਿੱਲਾਂਗਾ।

3ਤੁਸੀਂ ਕਦੋਂ ਤੱਕ ਮੇਰੇ ਤੇ ਹਮਲਾ ਕਰੋਗੇ? ਕੀ ਤੁਸੀਂ ਸਾਰੇ ਮੈਨੂੰ ਹੇਠਾਂ ਸੁੱਟ ਦਿਓਗੇ, ਇਹ ਝੁਕੀ ਹੋਈ ਕੰਧ, ਹਿੱਲਦੀ ਹੋਈ ਵਾੜ ਵਰਗਾ ਹੈ।

4ਯਕੀਨਨ ਹੀ ਉਹ ਮੈਨੂੰ ਮੇਰੇ ਉੱਚੇ ਸਥਾਨ ਤੋਂ ਸਿੱਟਣਾ ਚਾਹੁੰਦੇ ਹਨ; ਉਹ ਝੂਠ ਵਿੱਚ ਅਨੰਦ ਮਾਣਦੇ ਹਨ। ਉਹ ਆਪਣੇ ਮੂੰਹ ਨਾਲ ਅਸੀਸ ਦਿੰਦੇ ਹਨ, ਪਰ ਆਪਣੇ ਮਨਾਂ ਵਿੱਚ ਸਰਾਪ ਦਿੰਦੇ ਹਨ।

5ਹਾਂ, ਮੇਰੀ ਜਾਨ, ਤੂੰ ਪਰਮੇਸ਼ਵਰ ਹੀ ਦੇ ਅੱਗੇ ਚੁੱਪ-ਚਾਪ ਰਹਿ; ਮੇਰੀ ਉਮੀਦ ਉਸ ਤੋਂ ਹੈ।

6ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ। ਉਹ ਮੇਰਾ ਗੜ੍ਹ ਹੈ, ਮੈਂ ਨਹੀਂ ਡੋਲਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.