4ਯਕੀਨਨ ਹੀ ਉਹ ਮੈਨੂੰ ਮੇਰੇ ਉੱਚੇ ਸਥਾਨ ਤੋਂ ਸਿੱਟਣਾ ਚਾਹੁੰਦੇ ਹਨ; ਉਹ ਝੂਠ ਵਿੱਚ ਅਨੰਦ ਮਾਣਦੇ ਹਨ। ਉਹ ਆਪਣੇ ਮੂੰਹ ਨਾਲ ਅਸੀਸ ਦਿੰਦੇ ਹਨ, ਪਰ ਆਪਣੇ ਮਨਾਂ ਵਿੱਚ ਸਰਾਪ ਦਿੰਦੇ ਹਨ।
5ਹਾਂ, ਮੇਰੀ ਜਾਨ, ਤੂੰ ਪਰਮੇਸ਼ਵਰ ਹੀ ਦੇ ਅੱਗੇ ਚੁੱਪ-ਚਾਪ ਰਹਿ; ਮੇਰੀ ਉਮੀਦ ਉਸ ਤੋਂ ਹੈ।
6ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ। ਉਹ ਮੇਰਾ ਗੜ੍ਹ ਹੈ, ਮੈਂ ਨਹੀਂ ਡੋਲਾਂਗਾ।
7ਮੇਰੀ ਮੁਕਤੀ ਅਤੇ ਮੇਰਾ ਸਨਮਾਨ ਪਰਮੇਸ਼ਵਰ ਤੇ ਨਿਰਭਰ ਕਰਦਾ ਹੈ; ਉਹ ਮੇਰੀ ਬਲਵੰਤ ਚੱਟਾਨ, ਮੇਰੀ ਪਨਾਹ ਹੈ।
8ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ; ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ, ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।