ਜ਼ਬੂਰਾਂ 62

ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ; ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ, ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।

Psalm 62:8 (UKJV) Trust in him at all times; all of you people, pour out your heart before him: God is a refuge for us. Selah.

6ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ। ਉਹ ਮੇਰਾ ਗੜ੍ਹ ਹੈ, ਮੈਂ ਨਹੀਂ ਡੋਲਾਂਗਾ।

7ਮੇਰੀ ਮੁਕਤੀ ਅਤੇ ਮੇਰਾ ਸਨਮਾਨ ਪਰਮੇਸ਼ਵਰ ਤੇ ਨਿਰਭਰ ਕਰਦਾ ਹੈ; ਉਹ ਮੇਰੀ ਬਲਵੰਤ ਚੱਟਾਨ, ਮੇਰੀ ਪਨਾਹ ਹੈ।

8ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ; ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ, ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।

9ਯਕੀਨਨ ਸਾਧਾਰਨ ਲੋਕ ਇੱਕ ਸਾਹ ਵਾਂਗ ਹਨ, ਅਤੇ ਖਾਸ ਲੋਕ ਝੂਠ ਵਾਂਗ ਹਨ। ਜੇਕਰ ਇੱਕ ਸੰਤੁਲਨ ਤੇ ਤੋਲਿਆ ਜਾਵੇ, ਤਾਂ ਉਹ ਕੁਝ ਵੀ ਨਹੀਂ ਹਨ; ਇਕੱਠੇ ਉਹ ਸਿਰਫ ਇੱਕ ਸਾਹ ਹਨ।

10ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਚੋਰੀ ਅਤੇ ਲੁੱਟ ਦੇ ਮਾਲ ਤੇ ਵਿਅਰਥ ਉਮੀਦ ਕਰੋ; ਭਾਵੇਂ ਤੁਹਾਡੀ ਦੌਲਤ ਵਧਦੀ ਹੋਵੇ, ਉਸ ਉੱਤੇ ਆਪਣਾ ਮਨ ਨਾ ਲਗਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.