7ਮੇਰੀ ਮੁਕਤੀ ਅਤੇ ਮੇਰਾ ਸਨਮਾਨ ਪਰਮੇਸ਼ਵਰ ਤੇ ਨਿਰਭਰ ਕਰਦਾ ਹੈ; ਉਹ ਮੇਰੀ ਬਲਵੰਤ ਚੱਟਾਨ, ਮੇਰੀ ਪਨਾਹ ਹੈ।
8ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ; ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ, ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।
9ਯਕੀਨਨ ਸਾਧਾਰਨ ਲੋਕ ਇੱਕ ਸਾਹ ਵਾਂਗ ਹਨ, ਅਤੇ ਖਾਸ ਲੋਕ ਝੂਠ ਵਾਂਗ ਹਨ। ਜੇਕਰ ਇੱਕ ਸੰਤੁਲਨ ਤੇ ਤੋਲਿਆ ਜਾਵੇ, ਤਾਂ ਉਹ ਕੁਝ ਵੀ ਨਹੀਂ ਹਨ; ਇਕੱਠੇ ਉਹ ਸਿਰਫ ਇੱਕ ਸਾਹ ਹਨ।
10ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਚੋਰੀ ਅਤੇ ਲੁੱਟ ਦੇ ਮਾਲ ਤੇ ਵਿਅਰਥ ਉਮੀਦ ਕਰੋ; ਭਾਵੇਂ ਤੁਹਾਡੀ ਦੌਲਤ ਵਧਦੀ ਹੋਵੇ, ਉਸ ਉੱਤੇ ਆਪਣਾ ਮਨ ਨਾ ਲਗਾਓ।
11ਪਰਮੇਸ਼ਵਰ ਇੱਕੋ ਵਾਰ ਬੋਲਿਆ, ਪਰ ਮੈਂ ਦੋ ਵਾਰੀ ਸੁਣਿਆ: “ਸਮਰੱਥਾ ਪਰਮੇਸ਼ਵਰ ਦੀ ਹੈ,