ਜ਼ਬੂਰਾਂ 62

ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਚੋਰੀ ਅਤੇ ਲੁੱਟ ਦੇ ਮਾਲ ਤੇ ਵਿਅਰਥ ਉਮੀਦ ਕਰੋ; ਭਾਵੇਂ ਤੁਹਾਡੀ ਦੌਲਤ ਵਧਦੀ ਹੋਵੇ, ਉਸ ਉੱਤੇ ਆਪਣਾ ਮਨ ਨਾ ਲਗਾਓ।

Psalm 62:10 (UKJV) Trust not in oppression, and become not vain in robbery: if riches increase, set not your heart upon them.

8ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ; ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ, ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।

9ਯਕੀਨਨ ਸਾਧਾਰਨ ਲੋਕ ਇੱਕ ਸਾਹ ਵਾਂਗ ਹਨ, ਅਤੇ ਖਾਸ ਲੋਕ ਝੂਠ ਵਾਂਗ ਹਨ। ਜੇਕਰ ਇੱਕ ਸੰਤੁਲਨ ਤੇ ਤੋਲਿਆ ਜਾਵੇ, ਤਾਂ ਉਹ ਕੁਝ ਵੀ ਨਹੀਂ ਹਨ; ਇਕੱਠੇ ਉਹ ਸਿਰਫ ਇੱਕ ਸਾਹ ਹਨ।

10ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਚੋਰੀ ਅਤੇ ਲੁੱਟ ਦੇ ਮਾਲ ਤੇ ਵਿਅਰਥ ਉਮੀਦ ਕਰੋ; ਭਾਵੇਂ ਤੁਹਾਡੀ ਦੌਲਤ ਵਧਦੀ ਹੋਵੇ, ਉਸ ਉੱਤੇ ਆਪਣਾ ਮਨ ਨਾ ਲਗਾਓ।

11ਪਰਮੇਸ਼ਵਰ ਇੱਕੋ ਵਾਰ ਬੋਲਿਆ, ਪਰ ਮੈਂ ਦੋ ਵਾਰੀ ਸੁਣਿਆ: “ਸਮਰੱਥਾ ਪਰਮੇਸ਼ਵਰ ਦੀ ਹੈ,

12ਹੇ ਯਾਹਵੇਹ, ਤੇਰੇ ਨਾਲ ਅਥਾਹ ਪਿਆਰ ਹੈ” ਅਤੇ, “ਤੁਸੀਂ ਹਰੇਕ ਨੂੰ ਉਹਨਾਂ ਦੇ ਕੀਤੇ ਅਨੁਸਾਰ ਫਲ ਦਿੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.