ਜ਼ਬੂਰਾਂ 63

ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।

Psalm 63:4 (UKJV) Thus will I bless you while I live: I will lift up my hands in your name.

2ਮੈਂ ਤੈਨੂੰ ਪਵਿੱਤਰ ਅਸਥਾਨ ਵਿੱਚ ਵੇਖਿਆ ਹੈ ਤਾਂ ਜੋ ਤੇਰੀ ਸ਼ਕਤੀ ਅਤੇ ਤੇਰੀ ਮਹਿਮਾ ਵੇਖਾ।

3ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ, ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।

4ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।

5ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ; ਗਾਉਣ ਵਾਲੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਵਡਿਆਈ ਕਰੇਗਾ।

6ਮੇਰੇ ਬਿਸਤਰੇ ਤੇ ਮੈਂ ਤੈਨੂੰ ਯਾਦ ਕਰਦਾ ਹਾਂ; ਮੈਂ ਰਾਤ ਦੇ ਪੇਹਰਿਆਂ ਵਿੱਚ ਤੇਰੇ ਬਾਰੇ ਸੋਚਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.