3ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ, ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।
4ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।
5ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ; ਗਾਉਣ ਵਾਲੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਵਡਿਆਈ ਕਰੇਗਾ।
6ਮੇਰੇ ਬਿਸਤਰੇ ਤੇ ਮੈਂ ਤੈਨੂੰ ਯਾਦ ਕਰਦਾ ਹਾਂ; ਮੈਂ ਰਾਤ ਦੇ ਪੇਹਰਿਆਂ ਵਿੱਚ ਤੇਰੇ ਬਾਰੇ ਸੋਚਦਾ ਹਾਂ।
7ਕਿਉਂਕਿ ਤੂੰ ਮੇਰਾ ਸਹਾਇਕ ਹੈ, ਮੈਂ ਤੇਰੇ ਖੰਭਾਂ ਦੀ ਛਾਂ ਵਿੱਚ ਗਾਉਂਦਾ ਹਾਂ।