1ਸੀਯੋਨ ਵਿੱਚ ਸਾਡੇ ਪਰਮੇਸ਼ਵਰ, ਤੁਹਾਡੀ ਉਸਤਤ ਦੀ ਉਡੀਕ ਹੈ; ਤੇਰੀਆਂ ਸੁੱਖਣਾ ਪੂਰੀਆਂ ਹੋਣਗੀਆਂ।
2ਹੇ ਪ੍ਰਾਰਥਨਾ ਦਾ ਉੱਤਰ ਦੇਣ ਵਾਲੇ, ਤੇਰੇ ਕੋਲ ਸਾਰੇ ਲੋਕ ਆਉਣਗੇ।
3ਜਦੋਂ ਅਸੀਂ ਪਾਪਾਂ ਨਾਲ ਘਿਰੇ ਹੋਏ ਸੀ, ਤੁਸੀਂ ਸਾਡੇ ਅਪਰਾਧਾਂ ਨੂੰ ਮਾਫ਼ ਕਰ ਦਿੱਤਾ।
4ਮੁਬਾਰਕ ਹਨ ਉਹ ਜਿਨ੍ਹਾਂ ਨੂੰ ਤੂੰ ਚੁਣਦਾ ਹੈ ਅਤੇ ਆਪਣੇ ਵਿਹੜਿਆਂ ਵਿੱਚ ਰਹਿਣ ਲਈ ਨੇੜੇ ਲਿਆਉਂਦੇ ਹੋ! ਅਸੀਂ ਤੇਰੇ ਘਰ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਹਾਂ, ਤੁਹਾਡੇ ਪਵਿੱਤਰ ਮੰਦਰ ਵਿੱਚ।
5ਤੂੰ ਸਾਨੂੰ ਸ਼ਾਨਦਾਰ ਅਤੇ ਧਰਮੀ ਕੰਮਾਂ ਨਾਲ ਉੱਤਰ ਦਿੰਦਾ ਹੈ, ਸਾਡੇ ਮੁਕਤੀਦਾਤਾ ਪਰਮੇਸ਼ਵਰ, ਧਰਤੀ ਦੇ ਸਾਰੇ ਸਿਰਿਆਂ ਅਤੇ ਦੂਰ ਦੇ ਸਮੁੰਦਰਾਂ ਦੀ ਉਮੀਦ,