8ਹੇ ਸਾਰੇ ਲੋਕੋ, ਸਾਡੇ ਪਰਮੇਸ਼ਵਰ ਦੀ ਵਡਿਆਈ ਕਰੋ, ਉਸਦੀ ਉਸਤਤ ਦੀ ਆਵਾਜ਼ ਸੁਣਾਈ ਦੇਵੇ;
9ਉਸ ਨੇ ਸਾਡੀਆਂ ਜਾਨਾਂ ਦੀ ਰੱਖਿਆ ਕੀਤੀ ਹੈ ਅਤੇ ਸਾਡੇ ਪੈਰ ਤਿਲਕਣ ਤੋਂ ਬਚਾਏ ਹਨ।
10ਹੇ ਪਰਮੇਸ਼ਵਰ, ਤੂੰ ਸਾਨੂੰ ਪਰਖਿਆ; ਤੁਸੀਂ ਸਾਨੂੰ ਚਾਂਦੀ ਵਾਂਗ ਸ਼ੁੱਧ ਕੀਤਾ ਹੈ।
11ਤੁਸੀਂ ਸਾਨੂੰ ਕੈਦ ਵਿੱਚ ਲਿਆਇਆ ਅਤੇ ਸਾਡੀ ਪਿੱਠ ਉੱਤੇ ਬੋਝ ਪਾ ਦਿੱਤਾ।
12ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਤੇ ਚੜ੍ਹਾ ਦਿੱਤਾ; ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਬਹੁਤਾਤ ਦੇ ਸਥਾਨ ਵਿੱਚ ਲੈ ਆਇਆ।