ਜ਼ਬੂਰਾਂ 66

ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਤੇ ਚੜ੍ਹਾ ਦਿੱਤਾ; ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਬਹੁਤਾਤ ਦੇ ਸਥਾਨ ਵਿੱਚ ਲੈ ਆਇਆ।

Psalm 66:12 (UKJV) You have caused men to ride over our heads; we went through fire and through water: but you brought us out into a wealthy place.

10ਹੇ ਪਰਮੇਸ਼ਵਰ, ਤੂੰ ਸਾਨੂੰ ਪਰਖਿਆ; ਤੁਸੀਂ ਸਾਨੂੰ ਚਾਂਦੀ ਵਾਂਗ ਸ਼ੁੱਧ ਕੀਤਾ ਹੈ।

11ਤੁਸੀਂ ਸਾਨੂੰ ਕੈਦ ਵਿੱਚ ਲਿਆਇਆ ਅਤੇ ਸਾਡੀ ਪਿੱਠ ਉੱਤੇ ਬੋਝ ਪਾ ਦਿੱਤਾ।

12ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਤੇ ਚੜ੍ਹਾ ਦਿੱਤਾ; ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਬਹੁਤਾਤ ਦੇ ਸਥਾਨ ਵਿੱਚ ਲੈ ਆਇਆ।

13ਮੈਂ ਹੋਮ ਦੀਆਂ ਭੇਟਾਂ ਲੈ ਕੇ ਤੇਰੀ ਹੈਕਲ ਵਿੱਚ ਆਵਾਂਗਾ ਅਤੇ ਤੇਰੇ ਅੱਗੇ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ,

14ਮੇਰੇ ਬੁੱਲ੍ਹਾਂ ਨੇ ਸੁੱਖਣਾ ਸੁੱਖੀ ਅਤੇ ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂ ਮੇਰਾ ਮੂੰਹ ਬੋਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.