8ਧਰਤੀ ਕੰਬ ਉੱਠੀ, ਅਕਾਸ਼ ਤੋਂ ਮੀਂਹ ਪਿਆ, ਪਰਮੇਸ਼ਵਰ ਦੇ ਸਾਹਮਣੇ, ਉਹ ਜੋ ਸੀਨਾਈ ਦਾ ਪਰਮੇਸ਼ਵਰ ਹੈ, ਪਰਮੇਸ਼ਵਰ ਦੇ ਸਾਹਮਣੇ, ਜੋ ਇਸਰਾਏਲ ਦਾ ਪਰਮੇਸ਼ਵਰ ਹੈ।
9ਹੇ ਪਰਮੇਸ਼ਵਰ, ਤੂੰ ਭਰਪੂਰ ਮੀਂਹ ਬਰਸਾਇਆ; ਤੂੰ ਆਪਣੇ ਥੱਕੇ ਹੋਏ ਵਿਰਸੇ ਨੂੰ ਤਾਜ਼ਾ ਕੀਤਾ ਹੈ।
10ਤੇਰੇ ਲੋਕ ਉਸ ਵਿੱਚ ਵੱਸ ਗਏ, ਅਤੇ ਹੇ ਪਰਮੇਸ਼ਵਰ, ਤੂੰ ਆਪਣੀ ਕਿਰਪਾ ਨਾਲ ਗਰੀਬਾਂ ਨੂੰ ਬਹੁਤ ਦਿੱਤਾ।
11ਯਾਹਵੇਹ ਬਚਨ ਦੀ ਘੋਸ਼ਣਾ ਕਰਦਾ ਹੈ, ਅਤੇ ਔਰਤਾਂ ਜੋ ਇਸ ਦਾ ਐਲਾਨ ਕਰਦੀਆਂ ਹਨ ਇੱਕ ਸ਼ਕਤੀਸ਼ਾਲੀ ਦਲ ਹਨ:
12“ਰਾਜੇ ਅਤੇ ਫ਼ੌਜਾਂ ਛੇਤੀ ਨਾਲ ਭੱਜ ਜਾਂਦੇ ਹਨ; ਘਰ ਦੀਆਂ ਔਰਤਾਂ ਲੁੱਟ ਦੇ ਮਾਲ ਨੂੰ ਵੰਡਦੀਆਂ ਹਨ।