ਜ਼ਬੂਰਾਂ 68

ਧਰਤੀ ਕੰਬ ਉੱਠੀ, ਅਕਾਸ਼ ਤੋਂ ਮੀਂਹ ਪਿਆ, ਪਰਮੇਸ਼ਵਰ ਦੇ ਸਾਹਮਣੇ, ਉਹ ਜੋ ਸੀਨਾਈ ਦਾ ਪਰਮੇਸ਼ਵਰ ਹੈ, ਪਰਮੇਸ਼ਵਰ ਦੇ ਸਾਹਮਣੇ, ਜੋ ਇਸਰਾਏਲ ਦਾ ਪਰਮੇਸ਼ਵਰ ਹੈ।

Psalm 68:8 (UKJV) The earth shook, the heavens also dropped at the presence of God: even Sinai itself was moved at the presence of God, the God of Israel.

6ਪਰਮੇਸ਼ਵਰ ਇਕੱਲਿਆਂ ਨੂੰ ਪਰਿਵਾਰਾਂ ਵਿੱਚ ਰੱਖਦਾ ਹੈ, ਉਹ ਕੈਦੀਆਂ ਨੂੰ ਗਾਉਂਦੇ ਹੋਏ ਬਾਹਰ ਕੱਢਦਾ ਹੈ; ਪਰ ਬਾਗ਼ੀ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਰਹਿੰਦੇ ਹਨ।

7ਹੇ ਪਰਮੇਸ਼ਵਰ, ਜਦੋਂ ਤੂੰ ਆਪਣੇ ਲੋਕਾਂ ਦੇ ਅੱਗੇ ਨਿੱਕਲਿਆ, ਜਦੋਂ ਤੂੰ ਉਜਾੜ ਵਿੱਚੋਂ ਲੰਘਿਆ,

8ਧਰਤੀ ਕੰਬ ਉੱਠੀ, ਅਕਾਸ਼ ਤੋਂ ਮੀਂਹ ਪਿਆ, ਪਰਮੇਸ਼ਵਰ ਦੇ ਸਾਹਮਣੇ, ਉਹ ਜੋ ਸੀਨਾਈ ਦਾ ਪਰਮੇਸ਼ਵਰ ਹੈ, ਪਰਮੇਸ਼ਵਰ ਦੇ ਸਾਹਮਣੇ, ਜੋ ਇਸਰਾਏਲ ਦਾ ਪਰਮੇਸ਼ਵਰ ਹੈ।

9ਹੇ ਪਰਮੇਸ਼ਵਰ, ਤੂੰ ਭਰਪੂਰ ਮੀਂਹ ਬਰਸਾਇਆ; ਤੂੰ ਆਪਣੇ ਥੱਕੇ ਹੋਏ ਵਿਰਸੇ ਨੂੰ ਤਾਜ਼ਾ ਕੀਤਾ ਹੈ।

10ਤੇਰੇ ਲੋਕ ਉਸ ਵਿੱਚ ਵੱਸ ਗਏ, ਅਤੇ ਹੇ ਪਰਮੇਸ਼ਵਰ, ਤੂੰ ਆਪਣੀ ਕਿਰਪਾ ਨਾਲ ਗਰੀਬਾਂ ਨੂੰ ਬਹੁਤ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.