4ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ, ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ; ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।
5ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ, ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
6ਪਰਮੇਸ਼ਵਰ ਇਕੱਲਿਆਂ ਨੂੰ ਪਰਿਵਾਰਾਂ ਵਿੱਚ ਰੱਖਦਾ ਹੈ, ਉਹ ਕੈਦੀਆਂ ਨੂੰ ਗਾਉਂਦੇ ਹੋਏ ਬਾਹਰ ਕੱਢਦਾ ਹੈ; ਪਰ ਬਾਗ਼ੀ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਰਹਿੰਦੇ ਹਨ।
7ਹੇ ਪਰਮੇਸ਼ਵਰ, ਜਦੋਂ ਤੂੰ ਆਪਣੇ ਲੋਕਾਂ ਦੇ ਅੱਗੇ ਨਿੱਕਲਿਆ, ਜਦੋਂ ਤੂੰ ਉਜਾੜ ਵਿੱਚੋਂ ਲੰਘਿਆ,
8ਧਰਤੀ ਕੰਬ ਉੱਠੀ, ਅਕਾਸ਼ ਤੋਂ ਮੀਂਹ ਪਿਆ, ਪਰਮੇਸ਼ਵਰ ਦੇ ਸਾਹਮਣੇ, ਉਹ ਜੋ ਸੀਨਾਈ ਦਾ ਪਰਮੇਸ਼ਵਰ ਹੈ, ਪਰਮੇਸ਼ਵਰ ਦੇ ਸਾਹਮਣੇ, ਜੋ ਇਸਰਾਏਲ ਦਾ ਪਰਮੇਸ਼ਵਰ ਹੈ।