ਜ਼ਬੂਰਾਂ 68

ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ, ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ; ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।

Psalm 68:4 (UKJV) Sing unto God, sing praises to his name: extol him that rides upon the heavens by his name JAH, and rejoice before him.

2ਤੂੰ ਉਹਨਾਂ ਨੂੰ ਧੂੰਏਂ ਵਾਂਗੂੰ ਉੱਡਾ ਦੇਵੇ, ਜਿਵੇਂ ਅੱਗ ਦੇ ਅੱਗੇ ਮੋਮ ਪਿਘਲ ਜਾਂਦੀ ਹੈ, ਤਿਵੇਂ ਹੀ ਦੁਸ਼ਟ ਪਰਮੇਸ਼ਵਰ ਦੇ ਅੱਗੇ ਨਾਸ ਹੋ ਜਾਣ।

3ਪਰ ਧਰਮੀ ਖੁਸ਼ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਅਨੰਦ ਮਨਾਉਣ; ਉਹ ਖੁਸ਼ ਅਤੇ ਅਨੰਦਿਤ ਰਹਿਣ।

4ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ, ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ; ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।

5ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ, ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।

6ਪਰਮੇਸ਼ਵਰ ਇਕੱਲਿਆਂ ਨੂੰ ਪਰਿਵਾਰਾਂ ਵਿੱਚ ਰੱਖਦਾ ਹੈ, ਉਹ ਕੈਦੀਆਂ ਨੂੰ ਗਾਉਂਦੇ ਹੋਏ ਬਾਹਰ ਕੱਢਦਾ ਹੈ; ਪਰ ਬਾਗ਼ੀ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.