1ਪਰਮੇਸ਼ਵਰ ਉੱਠੇ, ਉਸਦੇ ਦੁਸ਼ਮਣ ਖਿੱਲਰ ਜਾਣ; ਉਸ ਦੇ ਦੁਸ਼ਮਣ ਉਸ ਦੇ ਅੱਗੋਂ ਭੱਜ ਜਾਣ।
2ਤੂੰ ਉਹਨਾਂ ਨੂੰ ਧੂੰਏਂ ਵਾਂਗੂੰ ਉੱਡਾ ਦੇਵੇ, ਜਿਵੇਂ ਅੱਗ ਦੇ ਅੱਗੇ ਮੋਮ ਪਿਘਲ ਜਾਂਦੀ ਹੈ, ਤਿਵੇਂ ਹੀ ਦੁਸ਼ਟ ਪਰਮੇਸ਼ਵਰ ਦੇ ਅੱਗੇ ਨਾਸ ਹੋ ਜਾਣ।
3ਪਰ ਧਰਮੀ ਖੁਸ਼ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਅਨੰਦ ਮਨਾਉਣ; ਉਹ ਖੁਸ਼ ਅਤੇ ਅਨੰਦਿਤ ਰਹਿਣ।
4ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ, ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ; ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।