24ਹੇ ਪਰਮੇਸ਼ਵਰ, ਉਹਨਾਂ ਨੇ ਤੇਰੇ ਜਲੂਸ ਨੂੰ ਵੇਖਿਆ, ਮੇਰੇ ਪਰਮੇਸ਼ਵਰ ਅਤੇ ਰਾਜੇ ਦਾ ਜਲੂਸ ਪਵਿੱਤਰ ਅਸਥਾਨ ਵਿੱਚ।
25ਗਾਇਕ ਸਭ ਤੋਂ ਅੱਗੇ ਹਨ, ਉਹਨਾਂ ਤੋਂ ਬਾਅਦ ਸੰਗੀਤਕਾਰ; ਉਹਨਾਂ ਦੇ ਨਾਲ ਮੁਟਿਆਰਾਂ ਹਨ ਜੋ ਡਫਲੀ ਵਜਾਉਂਦੀਆਂ ਹਨ।
26ਮਹਾਨ ਮੰਡਲੀ ਵਿੱਚ ਪਰਮੇਸ਼ਵਰ ਦੀ ਵਡਿਆਈ; ਇਸਰਾਏਲ ਦੀ ਸਭਾ ਵਿੱਚ ਯਾਹਵੇਹ ਦੀ ਵਡਿਆਈ ਕਰੋ।
27ਉੱਥੇ ਬਿਨਯਾਮੀਨ ਦਾ ਛੋਟਾ ਗੋਤ ਹੈ, ਜੋ ਉਹਨਾਂ ਦੀ ਅਗਵਾਈ ਕਰ ਰਿਹਾ ਹੈ, ਉੱਥੇ ਯਹੂਦਾਹ ਦੇ ਸਰਦਾਰਾਂ ਦੀ ਵੱਡੀ ਭੀੜ, ਉੱਥੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਸਰਦਾਰ ਹਨ।
28ਹੇ ਪਰਮੇਸ਼ਵਰ, ਆਪਣੀ ਸ਼ਕਤੀ ਨੂੰ ਬੁਲਾ; ਹੇ ਸਾਡੇ ਪਰਮੇਸ਼ਵਰ, ਸਾਨੂੰ ਆਪਣੀ ਤਾਕਤ ਦਿਖਾ, ਜਿਵੇਂ ਤੂੰ ਪਹਿਲਾਂ ਕੀਤਾ ਹੈ।