ਜ਼ਬੂਰਾਂ 68

ਹੇ ਪਰਮੇਸ਼ਵਰ, ਉਹਨਾਂ ਨੇ ਤੇਰੇ ਜਲੂਸ ਨੂੰ ਵੇਖਿਆ, ਮੇਰੇ ਪਰਮੇਸ਼ਵਰ ਅਤੇ ਰਾਜੇ ਦਾ ਜਲੂਸ ਪਵਿੱਤਰ ਅਸਥਾਨ ਵਿੱਚ।

Psalm 68:24 (UKJV) They have seen your activities, O God; even the activities of my God, my King, in the sanctuary.

22ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ। ਮੈਂ ਉਹਨਾਂ ਨੂੰ ਸਮੁੰਦਰ ਦੀਆਂ ਡੁੰਘਿਆਈਆਂ ਵਿੱਚੋਂ ਮੋੜ ਲਿਆਵਾਂਗਾ,

23ਤਾਂ ਜੋ ਤੁਹਾਡੇ ਪੈਰ ਤੁਹਾਡੇ ਦੁਸ਼ਮਣਾਂ ਦੇ ਲਹੂ ਵਿੱਚ ਡੋਬੇ, ਅਤੇ ਤੁਹਾਡੇ ਕੁੱਤਿਆਂ ਦੀਆਂ ਜੀਭਾਂ ਵੀ ਰੱਜ ਜਾਣ।”

24ਹੇ ਪਰਮੇਸ਼ਵਰ, ਉਹਨਾਂ ਨੇ ਤੇਰੇ ਜਲੂਸ ਨੂੰ ਵੇਖਿਆ, ਮੇਰੇ ਪਰਮੇਸ਼ਵਰ ਅਤੇ ਰਾਜੇ ਦਾ ਜਲੂਸ ਪਵਿੱਤਰ ਅਸਥਾਨ ਵਿੱਚ।

25ਗਾਇਕ ਸਭ ਤੋਂ ਅੱਗੇ ਹਨ, ਉਹਨਾਂ ਤੋਂ ਬਾਅਦ ਸੰਗੀਤਕਾਰ; ਉਹਨਾਂ ਦੇ ਨਾਲ ਮੁਟਿਆਰਾਂ ਹਨ ਜੋ ਡਫਲੀ ਵਜਾਉਂਦੀਆਂ ਹਨ।

26ਮਹਾਨ ਮੰਡਲੀ ਵਿੱਚ ਪਰਮੇਸ਼ਵਰ ਦੀ ਵਡਿਆਈ; ਇਸਰਾਏਲ ਦੀ ਸਭਾ ਵਿੱਚ ਯਾਹਵੇਹ ਦੀ ਵਡਿਆਈ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.