20ਸਾਡਾ ਪਰਮੇਸ਼ਵਰ ਬਚਾਉਣ ਵਾਲਾ ਪਰਮੇਸ਼ਵਰ ਹੈ। ਸਰਬਸ਼ਕਤੀਮਾਨ ਯਾਹਵੇਹ ਮੌਤ ਤੋਂ ਬਚਾਉਂਦਾ ਹੈ।
21ਯਕੀਨਨ ਹੀ ਪਰਮੇਸ਼ਵਰ ਆਪਣੇ ਦੁਸ਼ਮਣਾਂ ਦੇ ਸਿਰਾਂ ਨੂੰ ਕੁਚਲ ਦੇਵੇਗਾ, ਉਹਨਾਂ ਦੇ ਵਾਲਾਂ ਵਾਲੇ ਤਾਜ ਜੋ ਆਪਣੇ ਪਾਪਾਂ ਵਿੱਚ ਚੱਲਦੇ ਹਨ।
22ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ। ਮੈਂ ਉਹਨਾਂ ਨੂੰ ਸਮੁੰਦਰ ਦੀਆਂ ਡੁੰਘਿਆਈਆਂ ਵਿੱਚੋਂ ਮੋੜ ਲਿਆਵਾਂਗਾ,
23ਤਾਂ ਜੋ ਤੁਹਾਡੇ ਪੈਰ ਤੁਹਾਡੇ ਦੁਸ਼ਮਣਾਂ ਦੇ ਲਹੂ ਵਿੱਚ ਡੋਬੇ, ਅਤੇ ਤੁਹਾਡੇ ਕੁੱਤਿਆਂ ਦੀਆਂ ਜੀਭਾਂ ਵੀ ਰੱਜ ਜਾਣ।”
24ਹੇ ਪਰਮੇਸ਼ਵਰ, ਉਹਨਾਂ ਨੇ ਤੇਰੇ ਜਲੂਸ ਨੂੰ ਵੇਖਿਆ, ਮੇਰੇ ਪਰਮੇਸ਼ਵਰ ਅਤੇ ਰਾਜੇ ਦਾ ਜਲੂਸ ਪਵਿੱਤਰ ਅਸਥਾਨ ਵਿੱਚ।