21ਉਹਨਾਂ ਨੇ ਮੇਰੇ ਭੋਜਨ ਵਿੱਚ ਪਿੱਤ ਪਾ ਦਿੱਤਾ ਅਤੇ ਮੇਰੀ ਪਿਆਸ ਲਈ ਸਿਰਕਾ ਦਿੱਤਾ।
22ਉਹਨਾਂ ਦੇ ਅੱਗੇ ਰੱਖੀ ਹੋਈ ਮੇਜ਼ ਇੱਕ ਫੰਦਾ ਬਣ ਜਾਵੇ; ਅਤੇ ਉਨ੍ਹਾਂ ਦੀ ਖੁਸ਼ਹਾਲੀ ਉਹਨਾਂ ਲਈ ਇੱਕ ਜਾਲ ਬਣ ਜਾਵੇ।
23ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ, ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।
24ਉਹਨਾਂ ਉੱਤੇ ਆਪਣਾ ਕ੍ਰੋਧ ਡੋਲ੍ਹ ਦੇ; ਤੇਰਾ ਕਹਿਰ ਉਹਨਾਂ ਨੂੰ ਘੇਰ ਲਵੇ,
25ਉਹਨਾਂ ਦਾ ਘਰ ਉੱਜੜ ਜਾਵੇ; ਉਹਨਾਂ ਤੰਬੂਆਂ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।