23ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ, ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।
24ਉਹਨਾਂ ਉੱਤੇ ਆਪਣਾ ਕ੍ਰੋਧ ਡੋਲ੍ਹ ਦੇ; ਤੇਰਾ ਕਹਿਰ ਉਹਨਾਂ ਨੂੰ ਘੇਰ ਲਵੇ,
25ਉਹਨਾਂ ਦਾ ਘਰ ਉੱਜੜ ਜਾਵੇ; ਉਹਨਾਂ ਤੰਬੂਆਂ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।
26ਕਿਉਂਕਿ ਉਹ ਉਹਨਾਂ ਨੂੰ ਸਤਾਉਂਦੇ ਹਨ ਜਿਨ੍ਹਾਂ ਨੂੰ ਤੂੰ ਜ਼ਖਮੀ ਕਰਦਾ ਹੈ ਅਤੇ ਉਹਨਾਂ ਦੇ ਦੁੱਖ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ ਤੂੰ ਦੁੱਖੀ ਕਰਦਾ ਹੈ।
27ਉਹਨਾਂ ਉੱਤੇ ਜੁਰਮ ਅਤੇ ਅਪਰਾਧ ਦਾ ਦੋਸ਼ ਲਗਾ; ਉਹਨਾਂ ਨੂੰ ਤੇਰੀ ਮੁਕਤੀ ਵਿੱਚ ਹਿੱਸਾ ਨਾ ਲੈਣ ਦੇ।