ਜ਼ਬੂਰਾਂ 69

ਕਿਉਂਕਿ ਉਹ ਉਹਨਾਂ ਨੂੰ ਸਤਾਉਂਦੇ ਹਨ ਜਿਨ੍ਹਾਂ ਨੂੰ ਤੂੰ ਜ਼ਖਮੀ ਕਰਦਾ ਹੈ ਅਤੇ ਉਹਨਾਂ ਦੇ ਦੁੱਖ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ ਤੂੰ ਦੁੱਖੀ ਕਰਦਾ ਹੈ।

Psalm 69:26 (UKJV) For they persecute him whom you have smitten; and they talk to the grief of those whom you have wounded.

24ਉਹਨਾਂ ਉੱਤੇ ਆਪਣਾ ਕ੍ਰੋਧ ਡੋਲ੍ਹ ਦੇ; ਤੇਰਾ ਕਹਿਰ ਉਹਨਾਂ ਨੂੰ ਘੇਰ ਲਵੇ,

25ਉਹਨਾਂ ਦਾ ਘਰ ਉੱਜੜ ਜਾਵੇ; ਉਹਨਾਂ ਤੰਬੂਆਂ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ।

26ਕਿਉਂਕਿ ਉਹ ਉਹਨਾਂ ਨੂੰ ਸਤਾਉਂਦੇ ਹਨ ਜਿਨ੍ਹਾਂ ਨੂੰ ਤੂੰ ਜ਼ਖਮੀ ਕਰਦਾ ਹੈ ਅਤੇ ਉਹਨਾਂ ਦੇ ਦੁੱਖ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ ਤੂੰ ਦੁੱਖੀ ਕਰਦਾ ਹੈ।

27ਉਹਨਾਂ ਉੱਤੇ ਜੁਰਮ ਅਤੇ ਅਪਰਾਧ ਦਾ ਦੋਸ਼ ਲਗਾ; ਉਹਨਾਂ ਨੂੰ ਤੇਰੀ ਮੁਕਤੀ ਵਿੱਚ ਹਿੱਸਾ ਨਾ ਲੈਣ ਦੇ।

28ਉਹ ਜੀਵਨ ਦੀ ਪੋਥੀ ਵਿੱਚੋਂ ਮਿਟਾ ਦਿੱਤੇ ਜਾਣ ਅਤੇ ਧਰਮੀਆਂ ਦੀ ਸੂਚੀ ਵਿੱਚ ਉਹਨਾਂ ਦੇ ਨਾਮ ਨਾ ਗਿਣੇ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.