ਜ਼ਬੂਰਾਂ 69

ਉਹ ਜੀਵਨ ਦੀ ਪੋਥੀ ਵਿੱਚੋਂ ਮਿਟਾ ਦਿੱਤੇ ਜਾਣ ਅਤੇ ਧਰਮੀਆਂ ਦੀ ਸੂਚੀ ਵਿੱਚ ਉਹਨਾਂ ਦੇ ਨਾਮ ਨਾ ਗਿਣੇ ਜਾਣ।

Psalm 69:28 (UKJV) Let them be blotted out of the book of the living, and not be written with the righteous.

26ਕਿਉਂਕਿ ਉਹ ਉਹਨਾਂ ਨੂੰ ਸਤਾਉਂਦੇ ਹਨ ਜਿਨ੍ਹਾਂ ਨੂੰ ਤੂੰ ਜ਼ਖਮੀ ਕਰਦਾ ਹੈ ਅਤੇ ਉਹਨਾਂ ਦੇ ਦੁੱਖ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ ਤੂੰ ਦੁੱਖੀ ਕਰਦਾ ਹੈ।

27ਉਹਨਾਂ ਉੱਤੇ ਜੁਰਮ ਅਤੇ ਅਪਰਾਧ ਦਾ ਦੋਸ਼ ਲਗਾ; ਉਹਨਾਂ ਨੂੰ ਤੇਰੀ ਮੁਕਤੀ ਵਿੱਚ ਹਿੱਸਾ ਨਾ ਲੈਣ ਦੇ।

28ਉਹ ਜੀਵਨ ਦੀ ਪੋਥੀ ਵਿੱਚੋਂ ਮਿਟਾ ਦਿੱਤੇ ਜਾਣ ਅਤੇ ਧਰਮੀਆਂ ਦੀ ਸੂਚੀ ਵਿੱਚ ਉਹਨਾਂ ਦੇ ਨਾਮ ਨਾ ਗਿਣੇ ਜਾਣ।

29ਪਰ ਮੈਨੂੰ, ਦੁੱਖ ਅਤੇ ਦਰਦ ਵਿੱਚ, ਹੇ ਪਰਮੇਸ਼ਵਰ, ਤੇਰੀ ਮੁਕਤੀ ਹੀ ਮੇਰੀ ਰੱਖਿਆ ਕਰੇ।

30ਮੈਂ ਗੀਤ ਵਿੱਚ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਾਂਗਾ ਅਤੇ ਧੰਨਵਾਦ ਨਾਲ ਉਸ ਦੀ ਮਹਿਮਾ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.