28ਉਹ ਜੀਵਨ ਦੀ ਪੋਥੀ ਵਿੱਚੋਂ ਮਿਟਾ ਦਿੱਤੇ ਜਾਣ ਅਤੇ ਧਰਮੀਆਂ ਦੀ ਸੂਚੀ ਵਿੱਚ ਉਹਨਾਂ ਦੇ ਨਾਮ ਨਾ ਗਿਣੇ ਜਾਣ।
29ਪਰ ਮੈਨੂੰ, ਦੁੱਖ ਅਤੇ ਦਰਦ ਵਿੱਚ, ਹੇ ਪਰਮੇਸ਼ਵਰ, ਤੇਰੀ ਮੁਕਤੀ ਹੀ ਮੇਰੀ ਰੱਖਿਆ ਕਰੇ।
30ਮੈਂ ਗੀਤ ਵਿੱਚ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਾਂਗਾ ਅਤੇ ਧੰਨਵਾਦ ਨਾਲ ਉਸ ਦੀ ਮਹਿਮਾ ਕਰਾਂਗਾ।
31ਇਹ ਯਾਹਵੇਹ ਨੂੰ ਬਲਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ।
32ਗਰੀਬ ਵੇਖਣਗੇ ਅਤੇ ਖੁਸ਼ ਹੋਣਗੇ, ਪਰਮੇਸ਼ਵਰ ਨੂੰ ਭਾਲਣ ਵਾਲਿਓ, ਤੁਹਾਡੇ ਦਿਲ ਜਿਉਂਦੇ ਰਹਿਣ!