29ਪਰ ਮੈਨੂੰ, ਦੁੱਖ ਅਤੇ ਦਰਦ ਵਿੱਚ, ਹੇ ਪਰਮੇਸ਼ਵਰ, ਤੇਰੀ ਮੁਕਤੀ ਹੀ ਮੇਰੀ ਰੱਖਿਆ ਕਰੇ।
30ਮੈਂ ਗੀਤ ਵਿੱਚ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਾਂਗਾ ਅਤੇ ਧੰਨਵਾਦ ਨਾਲ ਉਸ ਦੀ ਮਹਿਮਾ ਕਰਾਂਗਾ।
31ਇਹ ਯਾਹਵੇਹ ਨੂੰ ਬਲਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ।
32ਗਰੀਬ ਵੇਖਣਗੇ ਅਤੇ ਖੁਸ਼ ਹੋਣਗੇ, ਪਰਮੇਸ਼ਵਰ ਨੂੰ ਭਾਲਣ ਵਾਲਿਓ, ਤੁਹਾਡੇ ਦਿਲ ਜਿਉਂਦੇ ਰਹਿਣ!
33ਯਾਹਵੇਹ ਲੋੜਵੰਦਾਂ ਦੀ ਸੁਣਦਾ ਹੈ ਅਤੇ ਆਪਣੇ ਗ਼ੁਲਾਮ ਲੋਕਾਂ ਨੂੰ ਤੁੱਛ ਨਹੀਂ ਸਮਝਦਾ।