3ਮੇਰੀ ਪਨਾਹ ਦੀ ਚੱਟਾਨ ਬਣੋ, ਜਿਸ ਵਿੱਚ ਮੈਂ ਹਮੇਸ਼ਾ ਜਾ ਸਕਦਾ ਹਾਂ; ਮੈਨੂੰ ਬਚਾਉਣ ਦਾ ਹੁਕਮ ਦੇ, ਕਿਉਂ ਜੋ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ।
4ਹੇ ਮੇਰੇ ਪਰਮੇਸ਼ਵਰ, ਮੈਨੂੰ ਦੁਸ਼ਟਾਂ ਦੇ ਹੱਥੋਂ ਛੁਡਾ, ਦੁਸ਼ਟ ਅਤੇ ਬੇਰਹਿਮ ਲੋਕਾਂ ਦੀ ਪਕੜ ਤੋਂ।
5ਕਿਉਂ ਜੋ ਤੂੰ ਮੇਰੀ ਉਮੀਦ ਹੈ, ਸਰਬਸ਼ਕਤੀਮਾਨ ਯਾਹਵੇਹ, ਮੇਰੀ ਜਵਾਨੀ ਤੋਂ ਹੀ ਮੇਰਾ ਤੇਰੇ ਭਰੋਸਾ ਹੈ।
6ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਕੀਤਾ ਹੈ; ਤੂੰ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਪੈਦਾ ਕੀਤਾ। ਮੈਂ ਸਦਾ ਤੇਰੀ ਉਸਤਤ ਕਰਾਂਗਾ।
7ਮੈਂ ਕਈਆਂ ਲਈ ਨਿਸ਼ਾਨੀ ਬਣ ਗਿਆ ਹਾਂ; ਤੁਸੀਂ ਮੇਰੀ ਪੱਕੀ ਪਨਾਹ ਹੋ।