ਜ਼ਬੂਰਾਂ 71

ਮੇਰੀ ਪਨਾਹ ਦੀ ਚੱਟਾਨ ਬਣੋ, ਜਿਸ ਵਿੱਚ ਮੈਂ ਹਮੇਸ਼ਾ ਜਾ ਸਕਦਾ ਹਾਂ; ਮੈਨੂੰ ਬਚਾਉਣ ਦਾ ਹੁਕਮ ਦੇ, ਕਿਉਂ ਜੋ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ।

Psalm 71:3 (UKJV) Be you my strong habitation, unto which I may continually resort: you have given commandment to save me; for you are my rock and my fortress.

1ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ; ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ।

2ਆਪਣੀ ਧਾਰਮਿਕਤਾ ਵਿੱਚ, ਮੈਨੂੰ ਬਚਾ ਅਤੇ ਮੈਨੂੰ ਛੁਡਾ। ਆਪਣਾ ਕੰਨ ਮੇਰੇ ਵੱਲ ਫੇਰ ਅਤੇ ਮੈਨੂੰ ਬਚਾ।

3ਮੇਰੀ ਪਨਾਹ ਦੀ ਚੱਟਾਨ ਬਣੋ, ਜਿਸ ਵਿੱਚ ਮੈਂ ਹਮੇਸ਼ਾ ਜਾ ਸਕਦਾ ਹਾਂ; ਮੈਨੂੰ ਬਚਾਉਣ ਦਾ ਹੁਕਮ ਦੇ, ਕਿਉਂ ਜੋ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ।

4ਹੇ ਮੇਰੇ ਪਰਮੇਸ਼ਵਰ, ਮੈਨੂੰ ਦੁਸ਼ਟਾਂ ਦੇ ਹੱਥੋਂ ਛੁਡਾ, ਦੁਸ਼ਟ ਅਤੇ ਬੇਰਹਿਮ ਲੋਕਾਂ ਦੀ ਪਕੜ ਤੋਂ।

5ਕਿਉਂ ਜੋ ਤੂੰ ਮੇਰੀ ਉਮੀਦ ਹੈ, ਸਰਬਸ਼ਕਤੀਮਾਨ ਯਾਹਵੇਹ, ਮੇਰੀ ਜਵਾਨੀ ਤੋਂ ਹੀ ਮੇਰਾ ਤੇਰੇ ਭਰੋਸਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.