ਜ਼ਬੂਰਾਂ 71

ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ; ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ।

Psalm 71:1 (UKJV) In you, O LORD, do I put my trust: let me never be put to confusion.

1ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ; ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ।

2ਆਪਣੀ ਧਾਰਮਿਕਤਾ ਵਿੱਚ, ਮੈਨੂੰ ਬਚਾ ਅਤੇ ਮੈਨੂੰ ਛੁਡਾ। ਆਪਣਾ ਕੰਨ ਮੇਰੇ ਵੱਲ ਫੇਰ ਅਤੇ ਮੈਨੂੰ ਬਚਾ।

3ਮੇਰੀ ਪਨਾਹ ਦੀ ਚੱਟਾਨ ਬਣੋ, ਜਿਸ ਵਿੱਚ ਮੈਂ ਹਮੇਸ਼ਾ ਜਾ ਸਕਦਾ ਹਾਂ; ਮੈਨੂੰ ਬਚਾਉਣ ਦਾ ਹੁਕਮ ਦੇ, ਕਿਉਂ ਜੋ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.