9ਉਹਨਾਂ ਦੇ ਮੂੰਹ ਦੇ ਸ਼ਬਦ ਸਵਰਗ ਦੇ ਵਿਰੁੱਧ ਹਨ, ਅਤੇ ਉਹਨਾਂ ਦੀਆਂ ਜੀਭਾਂ ਧਰਤੀ ਉੱਤੇ ਕਬਜ਼ਾ ਕਰਦੀਆਂ ਹਨ।
10ਇਸ ਲਈ ਪਰਮੇਸ਼ਵਰ ਦੇ ਲੋਕ ਵੀ ਉਹਨਾਂ ਵੱਲ ਮੁੜਦੇ ਹਨ ਅਤੇ ਉਹ ਬਹੁਤ ਸਾਰਾ ਪਾਣੀ ਪੀਂਦੇ ਹਨ।
11ਦੁਸ਼ਟ ਲੋਕ ਆਖਦੇ ਹਨ, “ਪਰਮੇਸ਼ਵਰ ਨੂੰ ਕਿਵੇਂ ਪਤਾ ਲੱਗੇਗਾ? ਕੀ ਅੱਤ ਮਹਾਨ ਪਰਮੇਸ਼ਵਰ ਕੁਝ ਜਾਣਦਾ ਹੈ?”
12ਦੁਸ਼ਟ ਇਸ ਤਰ੍ਹਾਂ ਦੇ ਹੁੰਦੇ ਹਨ, ਉਹ ਸਦਾ ਬੇਪਰਵਾਹ ਹੁੰਦੇ ਹਨ ਅਤੇ ਉਹ ਧੰਨ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਹਨ।
13ਕੀ ਲਾਭ ਹੋਇਆ ਮੈਨੂੰ ਆਪਣੇ ਦਿਲ ਨੂੰ ਸ਼ੁੱਧ ਰੱਖਣ ਦਾ? ਕੀ ਮੈਂ ਬਿਨਾਂ ਕਿਸੇ ਕਾਰਨ ਆਪਣੇ ਆਪ ਨੂੰ ਬੇਕਸੂਰ ਰੱਖਿਆ।